ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਤੋ ਨੇੜੇ ਹਾਦਸੇ ਵਿੱਚ ਪੰਜ ਹਲਾਕ

08:48 AM Dec 03, 2023 IST
ਰੌਂਤਾ ਰਜਵਾਹੇ ਨੇੜੇ ਹਾਦਸਾਗ੍ਰਸਤ ਹੋਈ ਕਾਰ।

ਸ਼ਗਨ ਕਟਾਰੀਆ
ਜੈਤੋ, 2 ਦਸੰਬਰ
ਪਿੰਡ ਬਾਜਾਖਾਨਾ-ਬਠਿੰਡਾ ਨੈਸ਼ਨਲ ਹਾਈਵੇਅ-54 ’ਤੇ ਅੱਜ ਦੇਰ ਸ਼ਾਮ ਵਾਪਰੇ ਸੜਕ ਹਾਦਸੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੇ ਕਾਰਨ ਸਪਸ਼ਟ ਨਹੀਂ ਹੋਏ ਪਰ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਰੌਂਤਾ ਰਜਵਾਹੇ ਦੇ ਪੁਲ ਨੇੜੇ ਵਾਪਰਿਆ ਜਦੋਂ ਇਕ ਸਵਿਫ਼ਟ ਡਿਜ਼ਾਇਰ ਕਾਰ (ਪੀ.ਬੀ 03-ਬੀ.ਬੀ. 0731) ਸੜਕ ਕੰਢੇ ਇਕ ਟਾਹਲੀ ਦੇ ਦਰਖ਼ਤ ਨਾਲ ਟਕਰਾ ਗਈ। ਕਾਰ ਬਠਿੰਡਾ ਤੋਂ ਬਾਜਾਖਾਨਾ ਜਾ ਰਹੀ ਸੀ। ਇਸ ਹਾਦਸੇ ਵਿੱਚ ਕਾਰ ਸਵਾਰ ਪੰਜੇ ਵਿਅਕਤੀ ਮੌਕੇ ’ਤੇ ਹੀ ਦਮ ਤੋੜ ਗਏ। ਇਨ੍ਹਾਂ ਦੀ ਸ਼ਨਾਖ਼ਤ ਕੋਠੇ ਰਾਮਸਰ ਵਾਲੇ (ਕੋਟਲੀ-ਅਬਲੂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ, ਅਮਨਦੀਪ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਬਾਹੋ ਯਾਤਰੀ (ਜ਼ਿਲ੍ਹਾ ਬਠਿੰਡਾ), ਗੁਰ ਨਾਨਕ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਰਾਏ ਕੇ ਕਲਾਂ (ਜ਼ਿਲ੍ਹਾ ਬਠਿੰਡਾ) ਵਜੋਂ ਹੋਈ ਜਦਕਿ ਮ੍ਰਿਤਕਾਂ ’ਚੋਂ ਇਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੱਦਾ ਅਤੇ ਦੂਜਾ ਝੂੰਬਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ਤੋਂ ਕਰੀਬ ਸੌ ਫੁੱਟ ਅੱਗੇ ਇਕ ਹੋਰ ਆਈ ਟਵੰਟੀ ਕਾਰ (ਪੀਬੀ 08- ਈਸੀ 1233) ਹਾਦਸਾਗ੍ਰਸਤ ਹੋਈ ਹੈ। ਇਸ ਮੌਕੇ ਗੱਡੀ ਵਿਚਲੇ ਸੇਫ਼ਟੀ ਬੈਲੂਨ ਖੁੱਲ੍ਹੇ ਹੋਏ ਸਨ ਪਰ ਕਾਰ ਵਿਚਲੇ ਸਵਾਰ ਗਾਇਬ ਸਨ। ਪੁਲੀਸ ਅਨੁਸਾਰ ਕਾਰ ਦੇ ਮਾਲਕ ਦੀ ਸ਼ਨਾਖ਼ਤ ਵਿੱਕੀ ਕੁਲਦਾਰ ਪੁੱਤਰ ਸੋਰਦੀ ਰਾਮ ਵਾਸੀ ਨਜ਼ਦੀਕ ਸ਼ਾਹਕੋਟ ਵਜੋਂ ਦੱਸੀ ਗਈ ਹੈ। ਡੀਐਸਪੀ ਜੈਤੋ ਸੁਖਜੀਤ ਸਿੰਘ ਸਮੇਤ ਐਸਐਚਓ ਬਾਜਾਖਾਨਾ ਮੌਕੇ ’ਤੇ ਪੁੱਜੇ ਅਤੇ ਦੋਵਾਂ ਹਾਦਸਿਆਂ ਦਾ ਜਾਇਜ਼ਾ ਲਿਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਹਾਦਸੇ ਇਕ ਦੂਜੇ ਵਾਹਨ ਦੀ ਟੱਕਰ ਨਾਲ ਹੋਏ ਹੋ ਸਕਦੇ ਹਨ।

Advertisement

Advertisement