For the best experience, open
https://m.punjabitribuneonline.com
on your mobile browser.
Advertisement

ਕਾਰ ਤੇ ਆਟੋਰਿਕਸ਼ਾ ਦੀ ਟੱਕਰ ’ਚ ਪੰਜ ਜ਼ਖ਼ਮੀ

06:36 AM Sep 19, 2024 IST
ਕਾਰ ਤੇ ਆਟੋਰਿਕਸ਼ਾ ਦੀ ਟੱਕਰ ’ਚ ਪੰਜ ਜ਼ਖ਼ਮੀ
Advertisement

ਪੀਪੀ ਵਰਮਾ
ਪੰਚਕੂਲਾ, 18 ਸਤੰਬਰ
ਪੰਚਕੂਲਾ ਦੇ ਸੈਕਟਰ-1 ਸੂਰਜ ਥੀਏਟਰ ਨੇੜੇ ਤੇਜ਼ ਰਫ਼ਤਾਰ ਕਾਰ ਨੇ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਆਟੋ ’ਚ ਸਵਾਰ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸੈਕਟਰ-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਇੱਕ ਵਿਅਕਤੀ ਮੁਕੇਸ਼ ਵਾਸੀ ਸੂਰਜਪੁਰ ਗੰਭੀਰ ਜ਼ਖ਼ਮੀ ਹੋ ਗਿਆ। ਮੁਕੇਸ਼ ਨੇ ਦੱਸਿਆ ਕਿ ਉਹ ਆਪਣੇ ਜਾਣ-ਪਛਾਣ ਵਾਲਿਆਂ ਨਾਲ ਡਿਊਟੀ ’ਤੇ ਜਾਣ ਲਈ ਸਵੇਰੇ 7 ਵਜੇ ਦੇ ਕਰੀਬ ਆਟੋ ਵਿੱਚ ਸੂਰਜਪੁਰ ਤੋਂ ਨਿਕਲਿਆ ਸੀ। ਆਟੋ ਜਦੋਂ ਸੂਰਜ ਥੀਏਟਰ ਨੇੜੇ ਪਹੁੰਚਿਆ ਤਾਂ ਪੀਡਬਲਯੂਡੀ ਵਾਲੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਇਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਕੀਆਂ ਨੂੰ ਘਰ ਭੇਜ ਦਿੱਤਾ ਗਿਆ ਜਦੋਂਕਿ ਮੁਕੇਸ਼ ਅਜੇ ਵੀ ਜ਼ੇਰੇ ਇਲਾਜ ਹੈ। ਸੈਕਟਰ-1 ਦੀ ਪੁਲੀਸ ਨੇ ਜਾਂਚ ਆਰੰਭੀ।

Advertisement

Advertisement
Advertisement
Author Image

Advertisement