ਛੱਤ ਡਿੱਗਣ ਕਾਰਨ ਪੰਜ ਜ਼ਖਮੀ
08:24 AM Aug 17, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 16 ਅਗਸਤ
ਇੱਥੋਂ ਦੀ ਬਸਤੀ ਦਾਨਿਸ਼ਮੰਦਾ ਇਲਾਕੇ ’ਚ ਅੱਜ ਸਵੇਰੇ ਘਰ ਦੀ ਛੱਤ ਡਿੱਗ ਗਈ। ਮਲਬੇ ਹੇਠ ਦੱਬ ਕੇ ਇਕ ਔਰਤ ਅਤੇ ਉਸ ਦੇ ਚਾਰ ਬੱਚੇ ਜ਼ਖਮੀ ਹੋ ਗਏ। ਪਰਿਵਾਰਕ ਮੈਂਬਰ ਰਾਧੇਸ਼ਿਆਮ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਸਤੀ ਦੇ ਦਾਨਿਸ਼ਮੰਦਾ ਇਲਾਕੇ ’ਚ ਰਹਿ ਰਿਹਾ ਸੀ। ਮੀਂਹ ਪੈਣ ’ਤੇ ਛੱਤ ਵਿੱਚੋਂ ਪਾਣੀ ਟਪਕਦਾ ਰਹਿੰਦਾ ਸੀ। ਅੱਜ ਸਵੇਰੇ ਜ਼ੋਰਦਾਰ ਧਮਾਕੇ ਨਾਲ ਛੱਤ ਡਿੱਗ ਪਈ ਜਿਸ ਕਾਰਨ ਚਾਰ ਬੱਚੇ ਅਤੇ ਉਨ੍ਹਾਂ ਦੀ ਮਾਂ ਮਲਬੇ ਹੇਠ ਦੱਬ ਗਏ। ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਮਲਬਾ ਹਟਾ ਕੇ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੂੰ ਬਾਹਰ ਕੱਢਿਆ। ਛੱਤ ਡਿੱਗਣ ਕਾਰਨ ਘਰ ਦਾ ਸਾਰਾ ਸਾਮਾਨ ਮਿੱਟੀ ਦੇ ਮਲਬੇ ਹੇਠਾਂ ਦੱਬ ਗਿਆ। ਇਸ ਸਬੰਧੀ ਮਕਾਨ ਮਾਲਕ ਨੂੰ ਵੀ ਜਾਣੂ ਕਰਵਾਇਆ ਗਿਆ, ਜਿਨ੍ਹਾਂ ਨੇ ਛੱਤ ਦੀ ਮੁਰੰਮਤ ਕਰਵਾਉਣ ਦਾ ਭਰੋਸਾ ਦਿੱਤਾ।
Advertisement
Advertisement
Advertisement