For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ ਦੀ ਦੌੜ ’ਚ ਪੰਜ ਭਾਰਤੀ ਸਕੂਲ

07:47 AM Jun 18, 2024 IST
ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ ਦੀ ਦੌੜ ’ਚ ਪੰਜ ਭਾਰਤੀ ਸਕੂਲ
Advertisement

ਲੰਡਨ: ਭਾਰਤ ਦੇ ਪੰਜ ਸਕੂਲ ਵਿਸ਼ਵ ਦੇ ਸਰਵੋਤਮ ਸਕੂਲ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਸਕੂਲਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਿਖਰਲੇ ਦਸ ਸਕੂਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਪੁਰਸਕਾਰ ਸਮਾਜ ਦੀ ਪ੍ਰਗਤੀ ਵਿੱਚ ਯੋਗਦਾਨ ਪਾਉਣ ਦੇ ਮਕਸਦ ਨਾਲ ਹਰ ਸਾਲ ਬਰਤਾਨੀਆ ਵਿੱਚ ਦਿੱਤਾ ਜਾਂਦਾ ਹੈ। ਪਿਛਲੇ ਹਫ਼ਤੇ ਮੱਧ ਪ੍ਰਦੇਸ਼ ਦੇ ਦੋ ਅਤੇ ਦਿੱਲੀ, ਮਹਾਰਾਸ਼ਟਰ ਤੇ ਤਾਮਿਲ ਨਾਡੂ ਦੇ ਇੱਕ-ਇੱਕ ਸਕੂਲ ਨੂੰ 50-50 ਹਜ਼ਾਰ ਇਨਾਮੀ ਰਾਸ਼ੀ ਦੀਆਂ ਵੱਖ-ਵੱਖ ਸ਼੍ਰੇਣੀਆਂ ਦੀ ਦੌੜ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਪੁਰਸਕਾਰ ਭਾਈਚਾਰਕ ਸਹਿਯੋਗ, ਵਾਤਾਵਰਨ ਸੰਭਾਲ, ਖੋਜ, ਉਲਟ ਹਾਲਤਾਂ ’ਤੇ ਕਾਬੂ ਪਾਉਣ ਅਤੇ ਸਿਹਤਮੰਦ ਜੀਵਨ ਦਾ ਸਮਰਥਨ ਕਰਨ ਲਈ ਪੰਜ ਸ਼੍ਰੇਣੀਆਂ ਵਿੱਚ ਵੰਡੇ ਜਾਂਦੇ ਹਨ। ਟੀ4 ਐਜੂਕੇਸ਼ਨ ਅਤੇ ਦਿ ਵਰਲਡਜ਼ ਬੈਸਟ ਸਕੂਲ ਦੇ ਸੰਸਥਾਪਕ ਵਿਕਾਸ ਪੋਟਾ ਨੇ ਕਿਹਾ, ‘‘ਦੁਨੀਆਂ ਭਰ ਦੇ ਸਕੂਲ ਸਰਕਾਰੀ ਸੀਐੱਮ ਰਾਈਜ਼ ਮਾਡਲ, ਐੱਚਐੱਸਐੱਸ ਝਬੂਆ (ਮੱਧ ਪ੍ਰਦੇਸ਼); ਰਿਆਨ ਇੰਟਰਨੈਸ਼ਨਲ ਸਕੂਲ, ਵਸੰਤ ਕੁੰਜ (ਦਿੱਲੀ); ਜੀਐੱਚਐੱਸਐੱਸ ਵਿਨੋਬਾ ਅੰਬੇਡਕਰ ਨਗਰ, ਰਤਲਮ (ਮੱਧ ਪ੍ਰਦੇਸ਼); ਕਲਵੀ ਇੰਟਰਨੈਸ਼ਨ ਪਬਲਿਕ ਸਕੂਲ ਮਦੁਰਾਈ (ਤਾਮਿਲ ਨਾਡੂ); ਤੇ ਮੁੰਬਈ ਪਬਲਿਕ ਸਕੂਲ ਐੱਲ ਕੇ ਵਾਘਲੀ ਇੰਟਰਨੈਸ਼ਨਲ (ਆਈਜੀਸੀਐੱਸਈ) ਵਰਗੀਆਂ ਮੋਹਰੀ ਭਾਰਤੀ ਸੰਸਥਾਵਾਂ ਅਤੇ ਉਨ੍ਹਾਂ ਵੱਲੋਂ ਵਿਕਸਤ ਸਭਿਆਚਾਰ ਤੋਂ ਸਿੱਖਣਗੇ।’’ -ਪੀਟਆਈ

Advertisement

Advertisement
Advertisement
Author Image

Advertisement