ਅਮਰੀਕਾ ’ਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ’ਤੇ ਹੱਤਿਆ ਦਾ ਦੋਸ਼
06:33 AM Jan 07, 2025 IST
Advertisement
ਲਾਸ ਵੇਗਾਸ: ਅਮਰੀਕਾ ’ਚ 35 ਸਾਲਾ ਭਾਰਤੀ ਦੀ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਪੰਜ ਵਿਅਕਤੀਆਂ ’ਤੇ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਓਸ਼ੀਅਨ ਕਾਊਂਟੀ ਦੇ ਵਕੀਲ ਬ੍ਰੈਡਲੀ ਬਿਲਹਿਮਰ ਤੇ ਨਿਊ ਜਰਸੀ ਸੂਬੇ ਦੀ ਪੁਲੀਸ ਦੇ ਇੰਚਾਰਜ ਕਰਨਲ ਪੈਟ੍ਰਿਕ ਕੈਲਾਹਨ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਅਨੁਸਾਰ ਨਿਊਯਾਰਕ ਦੇ ਸਾਊਥ ਓਜ਼ੋਨ ਪਾਰਕ ਦੇ ਵਸਨੀਕ 34 ਸਾਲਾ ਸੰਦੀਪ ਕੁਮਾਰ ’ਤੇ 22 ਅਕਤੂਬਰ, 2024 ਨੇੜੇ ਮੈਨਚੈਸਟਰ ਟਾਊਨਸ਼ਿਪ ’ਚ ਕੁਲਦੀਪ ਕੁਮਾਰ ਦੀ ਹੱਤਿਆ ਦੀ ਸਾਜ਼ਿਸ਼ ਘੜ੍ਹਨ ਅਤੇ ਹੱਤਿਆ ਦਾ ਦੋਸ਼ ਲਾਇਆ ਗਿਆ ਹੈ। ਕੁਲਦੀਪ ਕੁਮਾਰ ਦੀ ਮੌਤ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸੰਦੀਪ ਕੁਮਾਰ ਨੇ ਹੋਰ ਮਲਜ਼ਮਾਂ ਨਾਲ ਮਿਲ ਕੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ’ਚ ਹੋਰ ਮੁਲਜ਼ਮਾਂ ’ਚ ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30) ਅਤੇ ਗੁਰਦੀਪ ਸਿੰਘ (22) ਸ਼ਾਮਲ ਹਨ। ਇਹ ਸਾਰੇ ਇੰਡੀਆਨਾ ਗਰੀਨਵੁੱਡ ਦੇ ਰਹਿਣ ਵਾਲੇ ਹਨ। -ਪੀਟੀਆਈ
Advertisement
Advertisement
Advertisement