ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੜਕੇ ਦਾ ਮੂੰਹ ਕਾਲਾ ਕਰਨ ਤੇ ਕੇਸ ਕਤਲ ਕਰਨ ਦੇ ਦੋਸ਼ ਹੇਠ ਸਰਪੰਚ ਸਣੇ ਪੰਜ ਗ੍ਰਿਫ਼ਤਾਰ

08:07 PM May 27, 2025 IST
featuredImage featuredImage

 

Advertisement

ਮੋਹਿਤ ਸਿੰਗਲਾ

ਨਾਭਾ, 27 ਮਈ

Advertisement

ਨਾਭਾ ਦੇ ਪਿੰਡ ਮਲਕੋ ਵਿੱਚ ਨੌਜਵਾਨ ਵੱਲੋਂ ਪਿੰਡ ਦੀ ਲੜਕੀ ਨੂੰ ਮੈਸੇਜ ਕਰਨ ’ਤੇ ਉਸ ਦੇ ਕੇਸ ਕਤਲ ਕਰਕੇ ਮੂੰਹ ਕਾਲਾ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਪਿੰਡ ਦੇ ਸਰਪੰਚ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਭਾ ਸਦਰ ਥਾਣੇ ਵਿੱਚ ਜ਼ੀਰੋ ਐੱਫਆਈਆਰ ਦਰਜ ਕਰਨ ਤੋਂ ਬਾਅਦ ਇਹ ਕੇਸ ਭਵਾਨੀਗੜ੍ਹ ਥਾਣੇ ਵਿੱਚ ਭੇਜ ਦਿੱਤਾ ਗਿਆ ਸੀ ਕਿਉਂਕਿ ਲੜਕੀ ਦੇ ਪਰਿਵਾਰ ਨੇ ਲੜਕੇ ਨੂੰ ਭਵਾਨੀਗੜ੍ਹ ਦੇ ਪਿੰਡ ਕਾਲਾਝਾੜ ਤੋਂ ਬੰਦੀ ਬਣਾ ਕੇ ਲਿਆਂਦਾ ਸੀ। ਸਰਪੰਚ ਸੁਖਚੈਨ ਸਿੰਘ ਦੀ ਪਤਨੀ ਇੰਦਰਜੀਤ ਕੌਰ ਨੇ ਦੱਸਿਆ ਕਿ ਸਰਪੰਚ ਨੇ ਤਾਂ ਲੜਕੀ ਦੇ ਚਾਚੇ ਨੂੰ ਰੋਕਿਆ ਵੀ ਸੀ ਤੇ ਨਾ ਰੁਕਣ ’ਤੇ ਛੀਂਟਾਵਾਲਾ ਚੌਕੀ ਵਿੱਚ ਫੋਨ ਕਰ ਕੇ ਪੁਲੀਸ ਮਦਦ ਵੀ ਮੰਗੀ ਸੀ ਪਰ ਪੁਲੀਸ ਨੇ ਦੋਵਾਂ ਧਿਰਾਂ ਨੂੰ ਚੌਕੀ ਲਿਆਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਪਤੀ ‘ਆਪ’ ਉਮੀਦਵਾਰ ਖ਼ਿਲਾਫ਼ ਜਿੱਤਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਛੀਂਟਾਵਾਲਾ ਚੌਕੀ ਵਿੱਚੋਂ ਹੌਲਦਾਰ ਹਰਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਨੂੰ ਸਰਪੰਚ ਦਾ ਫੋਨ ਆਇਆ ਸੀ ਪਰ ਸਰਪੰਚ ਨੇ ਤਾਂ ਸਿਰਫ ਐਨਾ ਦੱਸਿਆ ਸੀ ਕਿ ਪਿੰਡ ’ਚ ਲੜਾਈ ਹੋ ਗਈ ਹੈ। ਕੁਝ ਹੀ ਸਮੇਂ ’ਚ ਦੋਵੇਂ ਧਿਰਾਂ ਸਣੇ ਉਹ ਖੁਦ ਚੌਕੀ ਪਹੁੰਚ ਗਏ ਸਨ। ਇਸ ਮੌਕੇ ਕਾਲਝਾੜ ਚੌਕੀ ਵਿੱਚੋਂ ਤਫਤੀਸ਼ੀ ਅਫਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੀੜਤ ਵੱਲੋਂ ਸਰਪੰਚ ਸਣੇ ਸੱਤ ਜਣਿਆਂ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ, ਜਿਨ੍ਹਾਂ ਵਿਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੋ ਦੀ ਭਾਲ ਜਾਰੀ ਹੈ। ਪੀੜਤ ਲੜਕੇ ਨੇ ਦੋਸ਼ ਲਾਇਆ ਹੈ ਕਿ ਸਰਪੰਚ ਨੇ ਪਾਰਟੀਬਾਜ਼ੀ ਕਾਰਨ ਆਪਣੀ ਮੌਜੂਦਗੀ ’ਚ ਸਭ ਕੁਝ ਹੋਣ ਦਿੱਤਾ ਸੀ।

Advertisement