ਮਨੁੱਖ ਤਸਕਰੀ ਦੇ ਪੰਜ ਗਰੋਹਾਂ ਦਾ ਪਰਦਾਫਾਸ਼; 44 ਗ੍ਰਿਫ਼ਤਾਰ
08:26 AM Nov 09, 2023 IST
Advertisement
ਨਵੀਂ ਦਿੱਲੀ/ਜੰਮੂ, 8 ਨਵੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੁੱਖ ਤਸਕਰੀ ਦੇ ਮਾਮਲੇ ਵਿੱਚ ਅੱਜ ਦੇਸ਼ ਭਰ ’ਚ ਛਾਪੇ ਮਾਰੇ ਅਤੇ ਪੰਜ ਗਰੋਹਾਂ ਦਾ ਪਰਦਾਫਾਸ਼ ਕਰਦਿਆਂ 44 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਦੇ ਬੁਲਾਰੇ ਅਨੁਸਾਰ ਇਹ ਛਾਪੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸੀਮਾ ਸੁਰੱਖਿਆ ਬਲਾਂ ਤੇ ਪੁਲੀਸ ਦੀ ਮਦਦ ਨਾਲ ਅੱਠ ਸੂਬਿਆਂ ਤੇ ਦੋ ਕੇਂਦਰ ਸ਼ਾਸਤਿ ਪ੍ਰਦੇਸ਼ਾਂ ਵਿੱਚ 55 ਥਾਈਂ ਮਾਰੇ ਗਏ ਤਾਂ ਕਿ ਮਨੁੱਖ ਤਸਕਰੀ ਦੇ ਸਮਰਥਨ ਨੈੱਟਵਰਕ ਨੂੰ ਤੋੜਿਆ ਜਾ ਸਕੇ। ਇਹ ਨੈੱਟਵਰਕ ਗੈਰਕਾਨੂੰਨੀ ਪਰਵਾਸੀਆਂ ਦੇ ਭਾਰਤ ਵਿੱਚ ਦਾਖਲੇ ਤੇ ਵਸੇਬੇ ਨਾਲ ਸਬੰਧਤ ਹੈ।
ਐੱਨਆਈਏ ਅਧਿਕਾਰੀ ਨੇ ਦੱਸਿਆ ਕਿ ਇਹ ਛਾਪੇ ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲ ਨਾਡੂ, ਤਿਲੰਗਾਨਾ, ਹਰਿਆਣਾ, ਰਾਜਸਥਾਨ ਤੇ ਕੇਂਦਰ ਸ਼ਾਸਤਿ ਸੂਬੇ ਜੰਮੂ ਕਸ਼ਮੀਰ ਤੇ ਪੁਡੂਚੇਰੀ ਵਿੱਚ ਮਾਰੇ ਗਏ। -ਪੀਟੀਆਈ
Advertisement
Advertisement