ਪਿੰਡ ਅਦਲੀਵਾਲ ’ਚ ਗੁੱਜਰਾਂ ਦੇ ਪੰਜ ਡੇਰੇ ਅੱਗ ਕਾਰਨ ਸੜ ਕੇ ਸੁਆਹ
02:56 PM May 02, 2025 IST
ਪੱਤਰ ਪ੍ਰੇਰਕ
ਚੇਤਨਪੁਰਾ, 2 ਮਈ
ਬੀਤੀ ਰਾਤ ਤੇਜ਼ ਹਨੇਰੀ ਚੱਲਣ ਕਾਰਨ ਨੇੜਲੇ ਪਿੰਡ ਅਦਲੀਵਾਲ ਦੀਆਂ ਬਹਿਕਾਂ 'ਤੇ ਬੈਠੇ ਗੁੱਜਰਾਂ ਦੇ ਪੰਜ ਡੇਰੇ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਏ। ਇਸ ਕਾਰਨ ਗੁੱਜਰਾਂ ਦੇ ਕਰੀਬ 25 ਦੁਧਾਰੂ ਪਸ਼ੂਆਂ ਸਮੇਤ ਕਰੀਬ 40 ਪਸ਼ੂਆਂ ਦੀ ਸੜਨ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਹੋਰ ਪਸ਼ੂ ਅੱਗ ਨਾਲ ਝੁਲਸ ਗਏ।
ਪੀੜਤ ਗੁੱਜਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲ ਮੁਆਵਜ਼ੇ ਦੀ ਅਰਜੋਈ ਕੀਤੀ ਹੈ।
Advertisement
Advertisement