ਮੁਹਾਲੀ ਦੇ ਜੋੜੇ ਸਣੇ ਪੰਜ ਡਾਕਟਰਾਂ ਨੇ ਵਿਸਤਾਰਾ ਦੀ ਉਡਾਣ ’ਚ ਬੱਚੀ ਦੀ ਜਾਨ ਬਚਾਈ
11:01 PM Aug 28, 2023 IST
ਲੜਕੀ ਦੀ ਜਾਨ ਬਚਾਉਣ ਵਾਲੀ ਨਰਦੀਪ ਕੌਰ (ਸੱਜੇ ਤੋਂ ਤੀਜੀ) ਤੇ ਉਸ ਦੇ ਪਤੀ ਦਮਨਦੀਪ ਸਿੰਘ (ਖੱਬੇ ਤੋਂ ਦੂਜੇ) ਆਪਣੇ ਏਮਜ਼ ਦੇ ਸਾਥੀ ਡਾਕਟਰਾਂ ਨਾਲ। -ਫੋਟੋ: ਮਾਨਸ ਰੰਜਨ ਭੂਈ
ਟ੍ਰਿਬਿਊਨ ਨਿਊਜ਼ ਸਰਵਿਸ
Advertisement
ਨਵੀਂ ਦਿੱਲੀ, 28 ਅਗਸਤ
ਵਿਸਤਾਰਾ ਦੀ ਅੱਜ ਬੰਗਲੂਰੂ ਤੋਂ ਦਿੱਲੀ ਆ ਰਹੀ ਉਡਾਣ ਵਿੱਚ ਦੋ ਸਾਲਾ ਬੱਚੀ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਵਿੱਚ ਮੁਹਾਲੀ ਨਾਲ ਸਬੰਧਤ ਡਾਕਟਰ ਜੋੜਾ ਵੀ ਸ਼ਾਮਲ ਸੀ। ਨਵਦੀਪ ਕੌਰ ਤੇ ਉਸ ਦਾ ਪਤੀ ਦਮਨਦੀਪ ਸਿੰਘ ਏਮਜ਼ ਦੇ ਉਨ੍ਹਾਂ ਪੰਜ ਡਾਕਟਰਾਂ ਵਿੱਚ ਸ਼ੁਮਾਰ ਸਨ, ਜੋ ਇੰਡੀਅਨ ਸੁਸਾਇਟੀ ਫਾਰ ਵਾਸਕੁਲਰ ਐਂਡ ਇੰਟਰਵੈਨਸ਼ਨਲ ਰੇਡੀਓਲੋਜੀ ਕਾਨਫਰੰਸ ਤੋਂ ਵਾਪਸ ਪਰਤ ਰਹੇ ਸਨ। ਇਸ ਬੱਚੀ ਨੂੰ ਉਡਾਣ ਦੌਰਾਨ ਦਿਲ ਦਾ ਦੌਰਾ ਪਿਆ ਤਾਂ ਮੁਸਾਫਰਾਂ ਵਿਚ ਮੌਜੂਦ ਇਹ ਡਾਕਟਰ ਫੌਰੀ ਹਰਕਤ ਵਿਚ ਆ ਗਏ। ਉਨ੍ਹਾਂ ਫੌਰੀ ਬੱਚੀ ਦਾ ਇਲਾਜ ਕੀਤਾ ਤੇ ਉਸ ਦੇ ਸਾਹ ਵਾਪਸ ਲਿਆਂਦੇ। ਇਸ ਬੱਚੀ ਦਾ 20 ਦਿਨ ਪਹਿਲਾਂ ਹੀ ਦਿਲ ਦਾ ਅਪਰੇਸ਼ਨ ਹੋਇਆ ਸੀ। ਨਵਦੀਪ ਕੌਰ ਏਮਸ਼ ਦੇ ਐਨਸਥੀਜ਼ੀਆ ਵਿਭਾਗ ਵਿੱਚ ਕੰਮ ਕਰਦੀ ਹੈ ਜਦੋਂਕਿ ਉਸ ਦੇ ਪਤੀ ਦਮਨਦੀਪ ਸਿੰਘ ਏਮਜ਼ ਦਿੱਲੀ ਤੋਂ ਕਾਰਡੀਅਕ ਰੇਡੀਓਲੋਜੀ ਵਿੱਚ ਡੀਐੱਮ ਕਰ ਰਹੇ ਹਨ।
Advertisement
Advertisement