ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਗਵਾੜਾ ਦੀਆਂ ਪੰਜ ਧੀਆਂ ਦਾ ‘ਧੀ ਪੰਜਾਬ ਦੀ ਐਵਾਰਡ’ ਨਾਲ ਸਨਮਾਨ

09:58 AM May 22, 2024 IST
ਹੋਣਹਾਰ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਚਾਨਾ

ਪੱਤਰ ਪ੍ਰੇਰਕ
ਫਗਵਾੜਾ, 21 ਮਈ
ਫਗਵਾੜਾ ਦੇ ਸਾਹਿਤਕਾਰਾਂ ਨੇ ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਅਤੇ ਸਕੇਪ ਸਾਹਿਤਕ ਸੰਸਥਾ ਦੀ ਅਗਵਾਈ ਹੇਠ ਫਗਵਾੜਾ ਦੀਆਂ ਉਨ੍ਹਾਂ ਪੰਜ ਧੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਸੀਬੀਐੱਸਈ ਬੋਰਡ ਤੇ ਪੰਜਾਬ ਸਕੂਲ ਸਿੱਖਿਆ ਬੋਰਡ ’ਚ ਬਿਹਤਰੀਨ ਅੰਕ ਪ੍ਰਾਪਤ ਕਰ ਕੇ ਫਗਵਾੜਾ ਦਾ ਨਾਮ ਰੋਸ਼ਨ ਕੀਤਾ ਹੈ। ਪੰਜ ਧੀਆਂ ਜਿਨ੍ਹਾਂ ’ਚ ਅਮਨਪ੍ਰੀਤ ਕੌਰ, 12ਵੀਂ ਆਰਟਸ ਸੀਬੀਐੱਸਈ ’ਚ 98.6 ਫੀਸਦ (ਕੈਂਬਰਿਜ਼ ਸਕੂਲ਼, ਫਗਵਾੜਾ) ਜ਼ਿਲ੍ਹਾ ਕਪੂਰਥਲਾ ’ਚੋਂ ਪਹਿਲੇ ਸਥਾਨ ’ਤੇ, ਮੰਨਤ ਸ਼ਰਮਾ 10ਵੀਂ ਸੀਬੀਐੱਸਈ 99.8 ਫੀਸਦ (ਸਵਾਮੀ ਸੰਤ ਦਾਸ ਪਬਲਿਕ ਸਕੂਲ, ਫਗਵਾੜਾ), ਮੁਸਕਾਨ 97.8 ਫੀਸਦ, ਕਨਿਕਾ 97.4 ਫੀਸਦ ਮੈਡੀਕਲ, ਕਵਿਤਾ 97.4 ਫੀਸਦ ਕਾਮਰਸ ਤਿੰਨੇ ਪੰਜਾਬ ਸਕੂਲ ਸਿਖਿਆ ਬੋਰਡ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕੀਆਂ, ਫਗਵਾੜਾ) ਸ਼ਾਮਲ ਹਨ ਨੂੰ ਮੋਮੰਟੋ ਅਤੇ ਕੁਝ ਰਾਸ਼ੀ ਸਨਮਾਨ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ। ਮਾਗਮ ਦੀ ਪ੍ਰਧਾਨਗੀ ਤਰਨਜੀਤ ਸਿੰਘ ਕਿੰਨੜਾ, ਪ੍ਰਿੰ ਗੁਰਮੀਤ ਸਿੰਘ ਪਲਾਹੀ, ਕਵੀ ਅਮਰੀਕ ਪਲਾਹੀ, ਕਮਲੇਸ਼ ਸੰਧੂ ਪ੍ਰਧਾਨ ਸਕੇਪ ਸਾਹਿਤਕ ਸੰਸਥਾ, ਗਜ਼ਲਗੋ ਜਸਵਿੰਦਰ ਕੌਰ ਫਗਵਾੜਾ ਅਤੇ ਬੰਸੋ ਦੇਵੀ ਨੇ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਲੜਕੀਆਂ ਸਮਾਜ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਦਲਜੀਤ ਰਾਜੂ, ਪਰਵਿੰਦਰ ਜੀਤ ਸਿੰਘ, ਐਸ ਐਲ ਵਿਰਦੀ, ਬਲਦੇਵ ਰਾਜ ਕੋਮਲ, ਵਰੁਣ ਬੰਗੜ, ਕੈਪਟਨ ਦਵਿੰਦਰ ਜੱਸਲ ਵੀ ਸ਼ਾਮਲ ਸਨ।

Advertisement

Advertisement