ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰਸਾ ’ਚ ਬੱਚੀ ਸਮੇਤ ਪੰਜ ਦੀ ਕਰੋਨਾ ਰਿਪੋਰਟ ਪਾਜ਼ੇਟਿਵ

03:27 PM Jul 27, 2020 IST

ਨਿਜੀ ਪੱਤਰ ਪ੍ਰੇਰਕ
ਸਿਰਸਾ, 27 ਜੁਲਾਈ

Advertisement

ਜ਼ਿਲ੍ਹਾ ਸਿਰਸਾ ’ਚ ਇਕ ਬੱਚੀ ਸਮੇਤ ਪੰਜ ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਸਿਰਸਾ ’ਚ ਕਰੋਨਾ ਪਾਜ਼ੇਟਿਵ ਦਾ ਅੰਕੜਾ 327 ’ਤੇ ਪੁੱਜ ਗਿਆ ਹੈ। ਅੱਜ ਛੇ ਕਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਏ ਹਨ, ਜਨਿ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਕ ਬੱਚੀ ਸਮੇਤ ਪੰਜ ਸੱਜਰੇ ਕਰੋਨਾ ਕੇਸ ਆਏ ਹਨ, ਮਰੀਜ਼ਾਂ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। ਸੱਜਰੇ ਮਿਲੇ ਕਰੋਨਾ ਪਾਜ਼ੇਟਿਵ ਕੇਸਾਂ ਵਿੱਚ ਇਕ ਰਾਣੀਆਂ, ਇਕ ਬੇਗੂ ਰੋਡ ਤੇ ਤਿੰਨ ਐਫ ਬਲਾਕ ਦੇ ਵਾਸੀ ਹਨ। ਸਿਰਸਾ ’ਚ ਹੁਣ ਤੱਕ 216 ਕਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋ ਚੁੱਕੇ ਹਨ ਜਦੋਂਕਿ 109 ਹਾਲੇ ਸਰਗਰਮ ਹਨ।

 

Advertisement

 

Advertisement
Tags :
ਸਮੇਤਸਿਰਸਾ:ਕਰੋਨਾਪਾਜ਼ੇਟਿਵ;ਬੱਚੀਰਿਪੋਰਟ