For the best experience, open
https://m.punjabitribuneonline.com
on your mobile browser.
Advertisement

ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖ਼ਮੀ

08:04 AM Oct 05, 2024 IST
ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖ਼ਮੀ
ਰਾਜਾ ਵੜਿੰਗ ਨੌਸ਼ਹਿਰਾ ਪੰਨੂਆਂ ’ਚ ਗੋਲੀਆਂ ਚੱਲਣ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 4 ਅਕਤੂਬਰ
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦੇ ਅੱਜ ਆਖ਼ਰੀ ਦਿਨ ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ’ਚ ਗੋਲੀ ਚੱਲਣ ਕਾਰਨ ਪੰਜ ਕਾਂਗਰਸੀ ਵਰਕਰ ਜ਼ਖ਼ਮੀ ਹੋ ਗਏ| ਇਸ ਦੇ ਨਾਲ ਹੀ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਨਾਮਜ਼ਦਗੀ ਪੇਪਰ ਦਾਖਲ ਕਰਨ ਆਏ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਤੋਂ ਫਾਈਲਾਂ ਖੋਹ ਕੇ ਪਾੜਨ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਖ਼ਿਲਾਫ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪਾਰਟੀ ਦੇ ਹੋਰ ਆਗੂਆਂ ਨੇ ਅੱਜ ਇਥੇ ਡੀਸੀ ਪਰਮਵੀਰ ਸਿੰਘ ਤੇ ਐੱਸਐੱਸਪੀ ਗੌਰਵ ਤੂਰਾ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਨੌਸ਼ਹਿਰਾ ਪੰਨੂਆਂ ’ਚ ਜ਼ਖ਼ਮੀ ਹੋਏ ਵਿਅਕਤੀ ਵੀ ਮੌਜੂਦ ਸਨ|
ਇਸ ਦੌਰਾਨ ਸੀਪੀਆਈ (ਐੱਮ) ਕਾਰਕੁਨਾਂ ਨੇ ਚੀਮਾ ਕਲਾਂ ਦੀ ਇੱਕ ਐੱਸਸੀ ਮਹਿਲਾ ਉਮੀਦਵਾਰ ਦੀ ਨਾਮਜ਼ਦਗੀ ਫਾਈਲ ‘ਆਪ’ ਵਰਕਰਾਂ ਵੱਲੋਂ ਪਾੜਨ ਖਿਲਾਫ਼ ਥਾਣਾ ਅਮਾਨਤ ਖਾਂ ਸਾਹਮਣੇ ਧਰਨਾ ਵੀ ਦਿੱਤਾ|

Advertisement

ਸਰਕਾਰ ਸ਼ਾਂਤੀ ਬਣਾਈ ਰੱਖਣ ’ਚ ਅਸਫਲ: ਵੜਿੰਗ

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਸਰਕਾਰ ਚੋਣਾਂ ਦੌਰਾਨ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਅਸਫਲ ਰਹੀ ਹੈ। ਕਾਂਗਰਸ ਦੇ ਉਮੀਦਵਾਰਾਂ ਨੂੰ ਪੱਟੀ, ਭਿੱਖੀਵਿੰਡ ਤੇ ਖੇਮਕਰਨ ਬਲਾਕਾਂ ਵਿੱਚ ਨਾਮਜ਼ਦਗੀ ਦੇ ਪਰਚੇ ਦਾਖਲ ਨਹੀਂ ਕਰਨ ਦਿੱਤੇ ਗਏ। ਉਨ੍ਹਾਂ ਨੇ ਪਿੰਡ ਮਾੜੀਮੇਘਾ ਦੇ ਸਰਪੰਚ ਦੀ ਚੋਣ ਵਿੱਚ ਕਥਿਤ ਗੈਂਗਸਟਰ ਰੌਬਿਨ ਵੱਲੋਂ ਪ੍ਰਚਾਰ ਕਰਨ ਦਾ ਵੀ ਦੋਸ਼ ਲਾਇਆ। ਦੂਜੇ ਪਾਸੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਗੈਂਗਸਟਰ ਰੋਬਿਨ ਪੁਲੀਸ ਨੂੰ ਲੋੜੀਂਦਾ ਹੈ ਤੇ ਨੌਸ਼ਹਿਰਾ ਪੰਨੂੰਆਂ ਵਿੱਚ ਗੋਲੀਬਾਰੀ ਦੀ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ|

Advertisement

Advertisement
Author Image

joginder kumar

View all posts

Advertisement