ਪਰਾਲੀ ਸਾੜਨ ਦੇ ਪੰਜ ਮਾਮਲੇ ਸਾਹਮਣੇ ਆਏ
08:48 AM Nov 08, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 7 ਨਵੰਬਰ
ਜ਼ਿਲ੍ਹੇ ਅੰਦਰ ਬੀਤੇ ਕੱਲ੍ਹ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਵਾਲੇ ਪੰਜ ਵਿਅਕਤੀਆਂ ਖ਼ਿਲਾਫ਼ ਸਬੰਧਿਤ ਥਾਣਾ ਦੀ ਪੁਲੀਸ ਨੇ ਕੇਸ ਦਰਜ ਕੀਤੇ ਹਨ| ਇਨ੍ਹਾਂ ਵਿੱਚ ਪਿੰਡ ਭਲੋਜਲਾ ਦੀ ਕਿਸਾਨ ਰਾਜਿੰਦਰ ਕੌਰ, ਜਵੰਦਪੁਰ ਪਿੰਡ ਦੇ ਕਿਸਾਨ ਨਿਰਮਲ ਸਿੰਘ ਅਤੇ ਖੋਜਕੀਪੁਰ ਦੇ ਕਿਸਾਨ ਅਮਰੀਕ ਸਿੰਘ ਤੋਂ ਇਲਾਵਾ ਵਲਟੋਹਾ ਪਿੰਡ ਦੇ ਕਿਸਾਨ ਗੁਰਵੇਲ ਸਿੰਘ ਦਾ ਨਾਂ ਸ਼ਾਮਲ ਹੈ|
ਇੰਜ ਹੀ ਖੇਮਕਰਨ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਭੂਰਾ ਕਰੀਮਪੁਰ ਦੇ ਕਿਸੇ ਅਣਪਛਾਤੇ ਵਿਅਕਤੀ ਖਿਲਾਫ਼ ਵੀ ਆਪਣੇ ਖੇਤਾਂ ਅੰਦਰ ਪਰਾਲੀ ਨੂੰ ਅੱਗ ਲਗਾਉਣ ਖਿਲਾਫ਼ ਬੀ ਐਨ ਐੱਸ ਦੀ ਦਫ਼ਾ 223 ਅਧੀਨ ਕੇਸ ਦਰਜ ਕੀਤਾ ਹੈ| ਤਰਨ ਤਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਤਾੜਨਾ ਕੀਤੀ ਹੋਈ ਹੈ|
Advertisement
Advertisement
Advertisement