ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੱਟਾ ਲਾਉਣ ਵਾਲੇ ਪੰਜ ਗ੍ਰਿਫ਼ਤਾਰ

07:58 AM Apr 24, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਪਰੈਲ
ਪੁਲੀਸ ਨੇ ਸੱਟਾ ਲਗਾਉਣ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਫ਼ਰਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੀਆਈਏ ਦੇ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਸੁੰਦਰ ਨਗਰ ਚੌਕ ਮੌਜੂਦ ਸੀ ਤਾਂ ਪਤਾ ਲੱਗਾ ਕਿ ਸੁਰਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਨਿਰੰਕਾਰੀ ਕਲੋਨੀ ਵਿੱਚ ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਗਾਉਂਦੇ ਹਨ। ਇਸ ’ਤੇ ਛਾਪਾ ਮਾਰ ਕੇ ਸੁਰਿੰਦਰ ਸਿੰਘ ਵਾਸੀ ਨਾਮਦੇਵ ਕਲੋਨੀ ਪਿੰਡ ਜਗੀਰਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 1380 ਰੁਪਏ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਸ ਦੇ ਸਾਥੀ ਅਸ਼ਵਨੀ ਕੁਮਾਰ ਵਾਸੀ ਕਰਮਸਰ ਕਲੋਨੀ ਟਿੱਬਾ ਰੋਡ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੇ ਹੌਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਈਸਟਮੈਨ ਚੌਕ ਮੌਜੂਦ ਸੀ ਤਾਂ ਪਤਾ ਲੱਗਾ ਕਿ ਵਿਨੋਦ ਕੁਮਾਰ ਸਰਕਾਰੀ ਲਾਟਰੀ ਦੀ ਆੜ ਵਿੱਚ ਦੜਾ ਸੱਟਾ ਲਗਾਉਂਦਾ ਹੈ। ਪੁਲੀਸ ਵੱਲੋਂ ਛਾਪੇਮਾਰੀ ਕੀਤੀ ਤਾਂ ਉਹ ਫਰਾਰ ਹੋ ਗਿਆ। ਇਸ ਦੌਰਾਨ ਪੁਲੀਸ ਨੇ 270 ਰੁਪਏ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਸ਼ੈੱਲਰ ਚੌਕੇ ਨੇੜੇ ਮੌਜੂਦ ਸੀ। ਇਸ ਦੌਰਾਨ ਪੁਲੀਸ ਨੇ ਸੌਰਵ ਕੁਮਾਰ ਵਾਸੀ ਸੰਤ ਨਗਰ ਹੈਬੋਵਾਲ ਨੂੰ ਸੱਟਾ ਲਗਾਉਂਦੇ ਹੋਏ ਕਾਬੂ ਕਰਕੇ 2390 ਰੁਪਏ ਬਰਾਮਦ ਕੀਤੇ ਹਨ। ਕਰਾਈਮ ਬਰਾਂਚ ਲੁਧਿਆਣਾ ਦੇ ਥਾਣੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਚੀਮਾ ਚੌਕ ਮੌਜੂਦ ਸੀ ਤਾਂ ਸਾਗਰ ਕੁਮਾਰ ਵਾਸੀ ਮੇਨ ਗਨਪਤੀ ਚੌਕ, ਪਵਨ ਕੁਮਾਰ ਵਾਸੀ ਨਿਊ ਸ਼ਿਵਪੁਰੀ ਅਤੇ ਗੁਰਪ੍ਰੀਤ ਸਿੰਘ ਵਾਸੀ ਸਾਹਨੇਵਾਲ ਨੂੰ ਮੁਹੱਲਾ ਬਾਲਮੀਕ ਆਸ਼ਰਮ ਨੇੜੇ ਰੇਲਵੇ ਲਾਈਨਾਂ ਢੋਲੇਵਾਲ ਪੁਲ ਪਾਸ ਸੱਟਾ ਲਾਉਂਦੇ ਹੋਏ ਕਾਬੂ ਕਰਕੇ 1850 ਰੁਪਏ ਬਰਾਮਦ ਕੀਤੇ ਹਨ।

Advertisement

Advertisement
Advertisement