For the best experience, open
https://m.punjabitribuneonline.com
on your mobile browser.
Advertisement

ਗੰਨ ਹਾਊਸ ਤੋਂ ਚੋਰੀ ਪਿਸਤੌਲਾਂ ਸਣੇ ਪੰਜ ਗ੍ਰਿਫ਼ਤਾਰ

07:30 AM Nov 18, 2024 IST
ਗੰਨ ਹਾਊਸ ਤੋਂ ਚੋਰੀ ਪਿਸਤੌਲਾਂ ਸਣੇ ਪੰਜ ਗ੍ਰਿਫ਼ਤਾਰ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਮਕਬੂਲ ਅਹਿਮਦ
ਕਾਦੀਆਂ, 17 ਨਵੰਬਰ
ਇੱਥੇ ਸਥਾਨਕ ਪੁਲੀਸ ਨੇ ਚੋਰੀ ਕੀਤੀਆਂ 10 ਪਿਸਤੌਲਾਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਹਰਕ੍ਰਿਸ਼ਨ ਸਿੰਘ ਅਤੇ ਕਾਦੀਆਂ ਥਾਣਾ ਦੇ ਐੱਸਐੱਚਓ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਰਮਨ ਕੁਮਾਰ ਵਾਸੀ ਪ੍ਰੇਮ ਨਗਰ ਦਾਰਾ ਸਲਾਮ ਬਟਾਲਾ ਨੇ 6 ਨਵੰਬਰ ਨੂੰ ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਉੱਤਮ ਗੰਨ ਹਾਊਸ ਕਾਦੀਆਂ ਤੋਂ 32 ਬੋਰ ਦੇ 2 ਲਾਇਸੈਂਸੀ ਪਿਸਤੌਲ ਚੋਰੀ ਹੋ ਗਏ ਸਨ। ਇਸ ਸਬੰਧੀ ਉੱਤਮ ਗੰਨ ਹਾਊਸ ਦੇ ਨੌਕਰ ਅਕਾਸ਼ ਮਸੀਹ ਵਾਸੀ ਪਿੰਡ ਖ਼ਤੀਬ ਅਤੇ ਜਗਤਾਰ ਸਿੰਘ ਉਰਫ਼ ਕਰਨ, ਲਖਵਿੰਦਰ ਸਿੰਘ ਵਾਸੀ ਮੂਲਿਆਵਾਲ ਖ਼ਿਲਾਫ਼ ਕੇਸ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਬੀਤੀ 7 ਨਵੰਬਰ ਨੂੰ ਜਗਤਾਰ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ 32 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਗਏ। ਇਹ ਪਿਸਤੌਲ ਸੁਖਚੈਨ ਸਿੰਘ ਉਰਫ਼ ਸੁੱਖਾ ਵਾਸੀ ਮੂਲਿਆਵਾਲ ਦੇ ਘਰੋਂ ਬਰਾਮਦ ਕੀਤੇ ਗਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉੱਤਮ ਗੰਨ ਹਾਊਸ ਤੋਂ 2 ਨਹੀਂ ਸਗੋਂ 11 ਪਿਸਤੌਲ ਚੋਰੀ ਹੋਏ ਸਨ। ਇਸ ਸਬੰਧੀ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਵਾਸੀ ਰਿਆਲੀ ਕਲਾਂ ਅਤੇ ਵਿਜੈ ਕੁਮਾਰ ਉਰਫ਼ ਕਾਲੂ ਵਾਸੀ ਮੂਲਿਆਂਵਾਲ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ। ਵਿਜੈ ਕੁਮਾਰ ਨੂੰ 14 ਨਵੰਬਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਚੋਰੀ ਕੀਤੇ ਗਏ 32 ਬੋਰ ਦੇ 4 ਪਿਸਤੌਲ ਬਰਾਮਦ ਕੀਤੇ ਗਏ ਜਦਕਿ 15 ਨਵੰਬਰ ਨੂੰ ਸਹਿਜਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 2 ਪਿਸਤੌਲ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 16 ਨਵੰਬਰ ਨੂੰ ਆਕਾਸ਼ ਮਸੀਹ ਜਿਸ ਨੇ ਉੱਤਮ ਗੰਨ ਹਾਊਸ ਦੇ ਸਾਰੇ ਪਿਸਤੌਲ ਚੋਰੀ ਕੀਤੇ ਸਨ, ਖ਼ਿਲਾਫ਼ ਇੰਕਸ਼ਾਫ਼ ’ਤੇ 32 ਬੋਰ ਦੇ 2 ਹੋਰ ਪਿਸਤੌਲ ਬਰਾਮਦ ਕੀਤੇ ਗਏ। ਡੀਐੱਸਪੀ ਹਰਕ੍ਰਿਸ਼ਨ ਸਿੰਘ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਹੁਣ ਤੱਕ 11 ਪਿਸਤੌਲਾਂ ਵਿੱਚੋਂ 10 ਬਰਾਮਦ ਕੀਤੇ ਜਾ ਚੁੱਕੇ ਹਨ ਜਦਕਿ ਇੱਕ ਪਿਸਤੌਲ ਬਰਾਮਦ ਕਰਨਾ ਬਾਕੀ ਹੈ ਅਤੇ ਉਹ ਵੀ ਜਲਦ ਬਰਾਮਦ ਕਰ ਲਿਆ ਜਾਵੇਗਾ।

Advertisement

Advertisement
Advertisement
Author Image

Advertisement