ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਦੇ ਮੋਟਰਸਾਈਕਲਾਂ ਅਤੇ ਮੋਬਾਈਲ ਫੋਨਾਂ ਸਣੇ ਪੰਜ ਕਾਬੂ

07:56 AM Jul 15, 2023 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੁਲਾਈ
ਇੱਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਚੋਰੀ ਦੇ ਮੋਬਾਈਲਾਂ ਅਤੇ ਮੋਟਰਸਾਈਕਲਾਂ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਦੁੱਗਰੀ ਦੀ ਪੁਲੀਸ ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣੇਦਾਰ ਭੀਸ਼ਮ ਦੇਵ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਫੇਜ਼-1 ਲਾਈਟਾਂ ਦੁੱਗਰੀ ਮੌਜੂਦ ਸੀ ਤਾਂ ਸੂਚਨਾ ਮਿਲਣ ’ਤੇ ਪੁਲੀਸ ਪਾਰਟੀ ਨੇ ਚਾਂਦ ਵਾਸੀ ਗਲੀ ਨੰਬਰ 5 ਬਾਲਮੀਕ ਨਗਰ, ਯੁਵੀ ਵਾਸੀ ਈਸਾ ਨਗਰ ਨੇੜੇ ਸੀਐੰਮਸੀ, ਰੋਹਿਤ ਵਾਸੀ ਮੇਹਰ ਸਿੰਘ ਨਗਰ ਨੇੜੇ ਸੀਐੱਮਸੀ ਹਸਪਤਾਲ ਅਤੇ ਸ਼ਾਮ ਗਿਰਧਰ ਵਾਸੀ ਨਿਊ ਹੀਰਾ ਨਗਰ ਕਾਕੋਵਾਲ ਨੂੰ ਚੋਰੀ ਦੇ ਮੋਟਰਸਾਈਕਲ ਡਿਸਕਵਰ ’ਤੇ ਸਵਾਰ ਹੋ ਕੇ ਜਾਂਦਿਆਂ ਕਾਬੂ ਕਰਕੇ 5 ਮੋਬਾਈਲ ਫੋਨ ਬਰਾਮਦ ਕੀਤੇ। ਇਸੇ ਤਰ੍ਹਾਂ ਕਰਾਇਮ ਬ੍ਰਾਂਚ-3 ਲੁਧਿਆਣਾ ਦੇ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟੀ-ਪੁਆਇੰਟ ਗਊਸ਼ਾਲਾ ਟਿੱਬਾ ਰੋਡ ਮੋਜੂਦ ਸੀ ਤਾਂ ਰਾਜ ਕੁਮਾਰ ਵਾਸੀ ਗਲੀ ਨੰਬਰ 3 ਪ੍ਰੇਮ ਵਿਹਾਰ ਕਲੋਨੀ ਨੂੰ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਬਨਿਾਂ ਨੰਬਰੀ ’ਤੇ ਸਵਾਰ ਹੋ ਕੇ ਸ਼ਹਿਰ ਵੱਲ ਵੇਚਣ ਲਈ ਜਾਂਦਿਆਂ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਥਾਣਾ ਟਿੱਬਾ ਦੀ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Tags :
ਕਾਬੂਚੋਰੀਫੋਨਾਂਮੋਟਰਸਾਈਕਲਾਂਮੋਬਾਈਲ