For the best experience, open
https://m.punjabitribuneonline.com
on your mobile browser.
Advertisement

ਲੁੱਟੇ ਹੋਏ ਮੋਬਾਈਲਾਂ ਸਮੇਤ ਪੰਜ ਗ੍ਰਿਫ਼ਤਾਰ

07:29 AM Aug 26, 2024 IST
ਲੁੱਟੇ ਹੋਏ ਮੋਬਾਈਲਾਂ ਸਮੇਤ ਪੰਜ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਗਸਤ
ਪੁਲੀਸ ਨੇ ਲੁੱਟੇ ਹੋਏ ਮੋਬਾਈਲਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਆਈਸੀਆਈਸੀਆਈ ਚੌਕ ਮੌਜੂਦ ਸੀ ਤਾਂ ਅਵਨੀਤ ਕੁਮਾਰ ਅਤੇ ਅੰਕੁਸ਼ ਸ਼ਰਮਾ ਵਾਸੀ ਪਿੰਡ ਖਾਸੀ ਕਲਾਂ ਨੂੰ ਖੋਹੇ ਗਏ ਮੋਬਾਈਲ ਵੇਚਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਉਂਦਿਆਂ ਮੇਨ ਰੋਡ ਕ੍ਰਿਪਾਲ ਨਗਰ ਪੁੱਲੀ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਮੋਟਰਸਾਈਕਲ, 12 ਮੋਬਾਈਲ ਅਤੇ ਇੱਕ ਦਾਤਰ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜਲੰਧਰ ਬਾਈਪਾਸ ਚੌਕ ਮੌਜੂਦ ਸੀ ਤਾਂ ਮਨੀਸ਼ ਵਾਸੀ ਪਿੰਡ ਠਾਕੁਰ ਦੀ ਕਲੋਨੀ, ਗੋਲਡ ਸਿਟੀ, ਜ਼ੋਰਾਵਰ ਸਿੰਘ ਵਾਸੀ ਗੁਰਨਾਮ ਨਗਰ ਅਤੇ ਅੰਸ਼ ਵਾਸੀ ਅਸ਼ੋਕ ਨਗਰ ਨੂੰ ਹਮਮਸ਼ਵਰਾ ਹੋ ਕੇ ਖੋਹੇ ਹੋਏ ਮੋਬਾਈਲ ਵੇਚਣ ਲਈ ਮੋਟਰਸਾਈਕਲ ’ਤੇ ਜਾਂਦਿਆਂ ਸੀਨੀਅਰ ਸਿਟੀਜਨ ਪਾਰਕ ਲਿੰਕ ਰੋਡ ਤੋਂ ਕਾਬੂ ਕਰ ਕੇ ਉਨ੍ਹਾਂ ਪਾਸੋਂ ਮੋਟਰਸਾਈਕਲ, ਪੰਜ ਮੋਬਾਈਲ ਅਤੇ 1 ਦਾਤਰ ਬਰਾਮਦ ਕੀਤਾ ਹੈ।

Advertisement
Advertisement
Author Image

Advertisement