For the best experience, open
https://m.punjabitribuneonline.com
on your mobile browser.
Advertisement

ਨਸ਼ੀਲੇ ਪਦਾਰਥਾਂ ਸਣੇ ਪੰਜ ਕਾਬੂ

08:43 AM Sep 28, 2024 IST
ਨਸ਼ੀਲੇ ਪਦਾਰਥਾਂ ਸਣੇ ਪੰਜ ਕਾਬੂ
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 27 ਸਤੰਬਰ
ਫਗਵਾੜਾ ਪੁਲੀਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਗਾਂਜਾ, ਹੈਰੋਇਨ ਤੇ ਸ਼ਰਾਬ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਕਿੰਗ ਢਾਬੇ ਤੋਂ ਅੱਗੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਚੈੱਕ ਕੀਤਾ ਤਾਂ ਉਸ ਕੋਲੋਂ ਬੋਰੇ ’ਚੋਂ 5 ਗ੍ਰਾਮ ਗਾਂਜਾ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਾਕੇਸ਼ ਮੰਡਲ ਵਜੋਂ ਹੋਈ ਹੈ। ਇਸੇ ਤਰ੍ਹਾਂ ਰਾਵਲਪਿੰਡੀ ਪੁਲੀਸ ਨੇ ਕੁਲਵੰਤ ਰਾਏ ਤੇ ਹਰੀਸ਼ ਨਾਹਰ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ। ਸਤਨਾਮਪੁਰਾ ਪੁਲੀਸ ਨੇ ਹਰਦੀਪ ਸਿੰਘ ਨੂੰ ਕਾਬੂ ਕਰਕੇ ਸ਼ਰਾਬ ਅਤੇ ਸਿਟੀ ਪੁਲੀਸ ਨੇ ਮੰਗਤ ਸਿੰਘ ਸੈਣੀ ਨੂੰ ਕਾਬੂ ਕਰਕੇ 32 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।

Advertisement

ਡਰੱਗ ਮਨੀ ਸਣੇ ਮੁਲਜ਼ਮ ਗ੍ਰਿਫ਼ਤਾਰ

ਜਲੰਧਰ (ਪੱਤਰ ਪ੍ਰੇਰਕ): ਪੁਲੀਸ ਕਮਿਸ਼ਨਰੇਟ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਕੋੋਲੋਂ 90 ਕੈਪਸੂਲ, 295 ਨਸ਼ੀਲੀਆਂ ਗੋਲੀਆਂ ਅਤੇ 17,640 ਰੁਪਏ ਦੇ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਪਾਰਟੀ ਇੱਕ ਇਤਲਾਹ ਦੇ ਆਧਾਰ ’ਤੇ ਬਬਰੀਕ ਚੌਕ ਤੋਂ ਜਗਜੀਵਨ ਰਾਮ ਚੌਕ ਤੱਕ ਗਸ਼ਤ ਕਰ ਰਹੀ ਸੀ। ਜਦੋਂ ਪੁਲੀਸ ਸਤ ਕਰਤਾਰ ਕਲੋਨੀ ਮਨਜੀਤ ਨਗਰ ਮੋੜ ’ਤੇ ਪੁੱਜੀ ਤਾਂ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਲਾਲ ਰੰਗ ਦਾ ਬੈਗ ਲੈ ਕੇ ਸੜਕ ਤੋਂ ਲੰਘਦੇ ਦੇਖਿਆ। ਪੁਲੀਸ ਨੂੰ ਦੇਖ ਕੇ ਉਹ ਬੈਗ ਦੂਰ ਸੁੱਟ ਕੇ ਭੱਜਣ ਲੱਗਾ। ਪੁਲੀਸ ਨੇ ਨੌਜਵਾਨ ਦਾ ਪਿੱਛਾ ਕਰਦਿਆਂ ਉਸ ਰੋਕਿਆ ਅਤੇ ਜਦੋਂ ਉਸ ਵੱਲੋਂ ਸੁੱਟੇ ਬੈਗ ਦੀ ਜਾਂਚ ਕੀਤੀ ਤਾਂ 90 ਕੈਪਸੂਲ, 295 ਸੰਤਰੀ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਅਤੇ 17,640 ਰੁਪਏ ਬਰਾਮਦ ਹੋੇ। ਮੁਲਜ਼ਮ ਦੀ ਪਛਾਣ ਦਵਿੰਦਰ ਕੁਮਾਰ ਉਰਫ਼ ਰਿਸ਼ੂ ਵਜੋਂ ਹੋਈ ਹੈ।

Advertisement

Advertisement
Author Image

sukhwinder singh

View all posts

Advertisement