ਦੇਹ ਵਪਾਰ ਦੇ ਦੋਸ਼ ਹੇਠ ਔਰਤ ਸਣੇ ਪੰਜ ਗ੍ਰਿਫ਼ਤਾਰ
08:47 AM Nov 12, 2024 IST
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 11 ਨਵੰਬਰ
ਪੁਲੀਸ ਨੇ ਦੇਹ ਵਪਾਰ ਦਾ ਧੰਦੇ ਵਿੱਚ ਸ਼ਾਮਲ ਸੈਕਸ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚ ਸੈਲੂਨ ਦੀ ਮਾਲਕਣ ਇਕ ਔਰਤ ਵੀ ਸ਼ਾਮਲ ਹੈ। ਇਹ ਲੋਕ ਸੈਲੂਨ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰ ਰਹੇ ਸਨ। ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰੰਜਨ ਪਲਾਜ਼ਾ ਮਾਰਕੀਟ ਵਿੱਚ ਐੱਨਐੱਸ ਯੂਨੀਸੈਕਟਸ ਸੈਲੂਨ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਸੈਲੂਨ ਨੂੰ ਨੀਤੂ ਸੈਣੀ ਚਲਾ ਰਹੀ ਸੀ ਜਦੋਂਕਿ ਸੰਜੈ ਕੁਮਾਰ ਬਤੌਰ ਮੈਨੇਜਰ ਕੰਮ ਦੇਖਦਾ ਸੀ। ਇਸ ਤੋਂ ਇਲਾਵਾ ਇੰਦਰਜੀਤ, ਵਰਿੰਦਰ ਸਿੰਘ ਤੇ ਰਾਹੁਲ ਲੋਕਾਂ ਨੂੰ ਫਸਾਉਣ ਲਈ ਜਾਲ ਵਿਛਾਉਂਦੇ ਸਨ। ਥਾਣਾ ਮੁਖੀ ਜਸਕੰਵਲ ਸਿੰਘ ਤੇ ਪੁਲੀਸ ਪਾਰਟੀ ਨੇ ਸੈਲੂਨ ’ਤੇ ਛਾਪਾ ਮਾਰ ਕੇ ਦੋ ਔਰਤਾਂ ਨੂੰ ਛੁਡਵਾਇਆ ਤੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement