ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕ ਮਹੀਨਾ ਪਹਿਲਾਂ ਹੋਏ ਕਤਲ ਮਾਮਲੇ ’ਚ ਪੰਜ ਗ੍ਰਿਫ਼ਤਾਰ

10:52 AM Jul 16, 2023 IST
featuredImage featuredImage
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੁਲਾਈ
ਇੱਕ ਮਹੀਨਾ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਪੱਬਰੀ ਵਾਸੀ ਬਲਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਜਾਂਚ ਮਗਰੋਂ ਮ੍ਰਿਤਕ ਦੀ ਪਤਨੀ ਸਣੇ ਪੰਜ ਨੂੰ ਨਾਮਜ਼ਦ ਕੀਤਾ ਹੈ। ਇਹ ਖੁਲਾਸਾ ਅੱਜ ਇਥੇ ਪੁਲੀਸ ਲਾਈਨ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਕੀਤਾ।
ਕਤਲ ਦੀ ਇਸ ਘਟਨਾ ਨੂੰ ਬੜੇ ਯੋਜਨਾਬੱਧ ਢੰਗ ਨਾਲ 11 ਜੂਨ 2023 ਨੂੰ ਅੰਜਾਮ ਦਿੱਤਾ ਗਿਆ ਸੀ। ਦੁੱਧ ਦਾ ਕੰਮ ਕਰਦੇ ਮ੍ਰਿਤਕ ਦੀ ਲਾਸ਼ ਇੱੱਕ ਚੋਏ ਵਿੱਚੋਂ ਅਤੇ ਮੋਟਰਸਾਈਕਲ ਹੱਡਾ ਰੋਡੀ ਵਿੱਚੋਂ ਮਿਲਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਮ੍ਰਿਤਕ ਦੀ ਪਤਨੀ ਰਜਨੀ ਬਾਲਾ, ਉਸ ਦਾ ਪ੍ਰੇਮੀ ਗੁਰਵਿੰਦਰ ਸਿੰਘ ਮੌਂਟੀ ਵਾਸੀ ਦਮਨਹੇੜੀ, ਹਰਬੰਸ ਸਿੰਘ ਹੈਪੀ ਵਾਸੀ ਪੱਬਰੀ, ਜਸਵਿੰਦਰ ਸਿੰਘ ਕੱਛੂ ਤੇ ਬਲਵਿੰਦਰ ਸਿੰਘ ਬੱਬੀ ਵਾਸੀ ਦਮਨਹੇੜੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਦੀ ਪਤਨੀ ਰਜਨੀ ਬਾਲਾ ਦੇ ਗੁਰਵਿੰਦਰ ਸਿੰਘ ਨਾਲ ਸਬੰਧ ਸਨ, ਜੋ ਵਿਆਹ ਤੋਂ ਬਾਅਦ ਵੀ ਬਰਕਰਾਰ ਰਹੇ। ਗੁਰਵਿੰਦਰ ਸਿੰਘ, ਰਾਜਨੀ ਬਾਲਾ ਦੀ ਭੈਣ ਦਾ ਦਿਓਰ ਹੈ। ਬਲਵਿੰਦਰ ਸਿੰਘ ਆਪਣੀ ਪਤਨੀ ਨੂੰ ਵਰਜਦਾ ਸੀ। ਜਿਸ ਤੋਂ ਖਫ਼ਾ ਹੋ ਕੇ ਹੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਕਤਲ ਦੀ ਸਾਜ਼ਿਸ਼ ਘੜੀ। ਜਿਸ ਤਹਿਤ ਹੀ ਗੁਰਵਿੰਦਰ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਦੀ ਮਦਦ ਨਾਲ 11 ਜੂਨ ਨੂੰ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

Advertisement

Advertisement
Tags :
ਗ੍ਰਿਫ਼ਤਾਰਪਹਿਲਾਂਮਹੀਨਾਮਾਮਲੇ