ਚਾਈਲਡ ਪੋਰਨੋਗ੍ਰਾਫ਼ੀ ਦੀ ਵੀਡੀਓ ਸ਼ੇਅਰ ਕਰਨ ’ਤੇ ਪੰਜ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਜੁਲਾਈ
ਚਾਈਲਡ ਪੋਰਨੋਗ੍ਰਾਫ਼ੀ ਵੀਡੀਓ ਨੂੰ ਆਪਣੇ ਖਾਤੇ ਤੋਂ ਅੱਗੇ ਸ਼ੇਅਰ ਕਰਨ ਦੇ ਮਾਮਲੇ ’ਚ ਲੁਧਿਆਣਾ ਪੁਲੀਸ ਨੇ ਪੰਜ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਂ ਨੌਜਵਾਨਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਤੋਂ ਮਿਲੇ ਨਿਰਦੇਸ਼ਾਂ ਦੇ ਰਾਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੁਝ ਨੌਜਵਾਨ ਬੱਚਿਆਂ ਨਾਲ ਜੁੜੀਆਂ ਪੋਰਨੋਗ੍ਰਾਫ਼ੀ ਵੀਡੀਓ ਅਪਲੋਡ ਕਰਦੇ ਹਨ ਜਾਂ ਫਿਰ ਦੇਖਦੇ ਹਨ। ਪੰਜਾਬ ਸਾਈਬਰ ਸੈਲ ਨੂੰ ਟਿਪ ਲਾਈਨਾਂ ਦੇ ਰਾਹੀਂ ਇਸ ਕਾਰਵਾਈ ਲਈ ਲੁਧਿਆਣਾ ਸਾਈਬਰ ਸੈਲ ਕੋਲ ਜਾਂਚ ਭੇਜੀ ਗਈ। ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਲਾ ਮੁਹੱਲਾ ਵਾਸੀ ਅਭਿਸ਼ੇਕ ਸ਼ਰਮਾ, ਮੁਹੱਲਾ ਹਰਿਗੋਬਿੰਦ ਨਗਰ ਵਾਸੀ ਦੇਵਰਾਜ ਯਾਦਵ, ਸ਼ਿਮਲਾਪੁਰੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਅਜਾਇਬ ਸਿੰਘ, ਪਲਵਿੰਦਰ ਸਿੰਘ ਤੇ ਸਤਵਿੰਦਰ ਸਿੰਘ ਆਪਣੀ ਆਈ.ਡੀ. ਤੋਂ ਵੀਡੀਓ ਸ਼ੇਅਰ ਵੀ ਕਰਦੇ ਹਨ ਤੇ ਅੱਗੇ ਅਪਲੋਡ ਵੀ ਕਰਦੇ ਹਨ। ਮੁਲਜ਼ਮਾਂ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਕੇਸ ਦਰਜ ਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਅ।ਾ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਹਿਲੀ ਵਾਰ ਗਲਤੀ ਕਰਨ ਤੇ ਕੇਸ ਦਰਜ ਹੋਣ ’ਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਨਾਲ ਪੰਜ ਲੱਖ ਰੁਪਏ ਤੱਕ ਜੁਰਮਾਨਾ ਹੈ।