ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਗ ਲੱਗਣ ਕਾਰਨ ਪੰਜ ਏਕੜ ਨਾੜ ਸੜਿਆ

07:11 AM Apr 25, 2024 IST
ਦਿੜ੍ਹਬਾ ਨੇੜੇ ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਕਿਸਾਨ। -ਫੋਟੋ: ਸ਼ੀਤਲ

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 24 ਅਪਰੈਲ
ਦਿੜ੍ਹਬਾ ਨੇੜੇ ਕੌਹਰੀਆਂ ਰੋਡ ’ਤੇ ਖੇਤ ਵਿੱਚ ਅੱਗ ਲੱਗਣ ਕਾਰਨ ਪੰਜ ਏਕੜ ਦੇ ਕਰੀਬ ਕਣਕ ਦਾ ਨਾੜ ਸੜ ਗਿਆ। ਅੱਗ ਲੱਗਣ ਦਾ ਕਾਰਨ ਕਿਸਾਨਾਂ ਵੱਲੋਂ ਬਿਜਲੀ ਤੀਆਂ ਤਾਰਾਂ ਸਪਾਰਕ ਹੋਣਾ ਦੱਸਿਆ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਵਾਢੀ ਦੌਰਾਨ ਅਚਾਨਕ ਹੀ ਨਾੜ ਨੂੰ ਅੱਗ ਲੱਗ ਗਈ, ਜੋ ਥੋੜੇ ਸਮੇਂ ਵਿੱਚ ਹੀ ਭਿਆਨਕ ਅੱਗ ਦਾ ਰੂਪ ਧਾਰ ਗਈ, ਜਿਸ ਨਾਲ ਕਰੀਬ ਡੇਢ ਏਕੜ ਨਾੜ ਸੜ ਗਿਆ। ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਾਮਿਆਂ ਨੇ ਕਾਫੀ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਕੇ ਨੇੜੇ ਖੜ੍ਹੀਆਂ ਕਣਕਾਂ ਦਾ ਭਾਰੀ ਨੁਕਸਾਨ ਹੋਣ ਤੋਂ ਬਚਾ ਲਿਆ ਹੈ। ਕਿਸਾਨਾਂ ਨੇ ਦੱਸਿਆ ਕਿ ਹਨੇਰੀ ਆਉਣ ਨਾਲ ਕਣਕ ਦਾ ਫੂਸ ਖੇਤਾਂ ਨੇੜਿਓਂ ਲੰਘਦੀਆਂ ਤਾਰਾਂ ’ਤੇ ਡਿੱਗ ਗਿਆ, ਜਿਸ ਨਾਲ ਤਾਰਾਂ ਸਪਾਰਕ ਕਰ ਗਈਆਂ ਅਤੇ ਅੱਗ ਲੱਗ ਗਈ।

Advertisement

Advertisement
Advertisement