ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੱੁਟ-ਖੋਹ ਦੀਆਂ ਵਾਰਦਾਤਾਂ ’ਚ ਸ਼ਾਮਲ ਪੰਜ ਮੁਲਜ਼ਮ ਕਾਬੂ

07:19 AM Jul 07, 2023 IST
ਫੜੇ ਗਏ ਮੁਲਜ਼ਮ ਪੁਲੀਸ ਪਾਰਟੀ ਨਾਲ। -ਫੋਟੋ: ਸੋਢੀ

ਖੇਤਰੀ ਪ੍ਰਤੀਨਿਧ
ਧੂਰੀ, 6 ਜੁਲਾਈ
ਸਿਟੀ ਪੁਲੀਸ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਅੱਜ ਡੀਐੱਸਪੀ ਦਫ਼ਤਰ ਧੂਰੀ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐੱਸਪੀ ਧੂਰੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਸਨਦੀਪ ਸਿੰਘ ਵਾਸੀ ਬਰੜ੍ਹਵਾਲ ਨੂੰ ਪਰਸ ਸਮੇਤ ਮੋਬਾਈਲ ਫੋਨ ਤੇ 2 ਹਜ਼ਾਰ ਰੁਪਏ ਨਕਦ ਅਤੇ ਵਿਕਾਸ ਕੁਮਾਰ ਵਾਸੀ ਮਾਲੇਰਕੋਟਲਾ ਤੇ ਇੰਦਰਪਾਲ ਸਿੰਘ ਵਾਸੀ ਧੂਰੀ ਨੂੰ ਮੋਬਾਈਲ ਫੋਨ ਚੋਰੀ ਕਰਨ ਅਤੇ ਅਮਨ ਕੁਮਾਰ ਵਾਸੀ ਧੂਰੀ ਤੇ ਦੀਪਕ ਕੁਮਾਰ ਵਾਸੀ ਧੂਰੀ ਨੂੰ ਪਰਸ ਸਮੇਤ 1500 ਰੁਪਏ ਦੀ ਨਕਦੀ ਅਤੇ ਅਧਾਰ ਕਾਰਡ ਖੋਹਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬਿਰਧ ਔਰਤ ਤੋਂ ਪਰਸ ਖੋਹਣ ਵਾਲੇ ਅਮਨ ਕੁਮਾਰ ਅਤੇ ਦੀਪਕ ਕੁਮਾਰ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ।
ੳਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਹੁਸਨਦੀਪ ਸਿੰਘ ਤੋਂ ਇੱਕ ਮੋਬਾਇਲ ਫੋਨ, ਅਧਾਰ ਕਾਰਡ, ਮੋਟਰਸਾਈਕਲ, ਮੁਲਜ਼ਮ ਵਿਕਾਸ ਕੁਮਾਰ ਅਤੇ ਇੰਦਰਪਾਲ ਤੋਂ ਇੱਕ ਮੋਬਾਇਲ ਸੈਮਸੰਗ ਕੀ ਪੈਡ ਵਾਲਾ ਅਤੇ ਮੁਲਜਮ ਅਮਨ ਕੁਮਾਰ ਅਤੇ ਦੀਪਕ ਕੁਮਾਰ ਤੋਂ ਇੱਕ ਪਰਸ, ਅਧਾਰ ਕਾਰਡ ਦੀ ਕਾਪੀ ਅਤੇਈ ਰਿਕਸ਼ਾ ਬਰਾਮਦ ਕੀਤੀ ਗਈ ਹੈ ਅਤੇ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਸੁਰਾਗ ਲੱਗਣ ਦੀ ਸੰਭਾਵਨਾ ਹੈ।

Advertisement

Advertisement
Tags :
ਸ਼ਾਮਲਕਾਬੂਦੀਆਂਮੁਲਜ਼ਮਲੁੱਟ-ਖੋਹਵਾਰਦਾਤਾਂ