ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੀਖੀ ਵਿੱਚ ‘ਆਪ’ ਦੇ ਪੰਜ, ਭਾਜਪਾ ਦਾ ਇੱਕ ਤੇ ਸੱਤ ਆਜ਼ਾਦ ਉਮੀਦਵਾਰ ਜਿੱਤੇ

09:05 AM Dec 23, 2024 IST

ਕਰਨ ਭੀਖੀ
ਭੀਖੀ, 22 ਦਸੰਬਰ
ਇਥੇ ਨਗਰ ਪੰਚਾਇਤ ਦੀਆਂ ਚੋਣਾਂ ਸੁਰੱਖਿਆ ਪ੍ਰਬੰਧਾਂ ਹੇਠ ਅਮਨ ਸ਼ਾਂਤੀ ਨਾਲ ਸੰਪੰਨ ਹੋਈਆਂ। ਕੁੱਲ 77.78 ਪ੍ਰਤੀਸ਼ਤ ਵੋਟ ਪੋਲ ਹੋਈ। ਭੀਖੀ ਦੇ ਵਾਰਡ ਨੰ. 1 ਤੋਂ ਆਜ਼ਾਦ ਉਮੀਦਵਾਰ ਸੁਖਰਾਜ ਦਾਸ 569 ਵੋਟਾਂ ਨਾਲ ਜੇਤੂ ਹੋਏ। ਵਾਰਡ ਨੰ. 2 ਤੋਂ ਆਪ ਦੇ ਪ੍ਰੇਮ ਕੁਮਾਰ ਪਹਿਲਾਂ ਹੀ ਵਿਰੋਧੀ ਉਮੀਦਵਾਰ ਦੇ ਕਾਗਜ਼ ਰੱਦ ਹੋਣ ਕਾਰਨ ਬਿਨਾਂ ਮੁਕਾਬਲਾ ਜੇਤੂ ਸਨ। ਵਾਰਡ ਨੰ. 3 ਤੋਂ ਆਜ਼ਾਦ ਉਮੀਦਵਾਰ ਰਕਸ਼ਾ ਦੇਵੀ ਨੇ ਆਪ ਦੀ ਉਮੀਦਵਾਰ ਸੀਮਾ ਰਾਣੀ ਨੂੰ ਹਰਾਇਆ। ਵਾਰਡ ਨੰ. 4 ਤੋਂ ਭਾਜਪਾ ਦੇ ਸੁਰੇਸ਼ ਕੁਮਾਰ 401 ਵੋਟਾਂ ਹਾਸਲ ਕਰ ਕੇ ਜੇਤੂ ਰਹੇ। ਵਾਰਡ ਨੰ. 5 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ 410 ਵੋਟਾਂ ਪ੍ਰਾਪਤ ਕਰ ਕੇ ਜੇਤੂ ਰਹੇ। ਵਾਰਡ ਨੰ. 6 ਤੋਂ ਆਜ਼ਾਦ ਉਮੀਦਵਾਰ ਰਾਮ ਸਿੰਘ ਚਹਿਲ ਨੇ ਆਪਣੇ ਵਿਰੋਧੀ ਉਮੀਦਵਾਰ ਆਪ ਦੇ ਰਾਜ ਕੁਮਾਰ ਸਿੰਗਲਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 7 ਤੋਂ ‘ਆਪ’ ਦੀ ਚਰਨਜੀਤ ਕੌਰ ਨੇ 540 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵਾਰਡ ਨੰ. 8 ਤੋਂ ਆਜ਼ਾਦ ਉਮੀਦਵਾਰ ਪਰਵਿੰਦਰ ਗੋਰਾ ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰ. 9 ਤੋਂ ‘ਆਪ’ ਰਾਜਿੰਦਰ ਕੌਰ ਜੇਤੂ ਰਹੀ। ਵਾਰਡ ਨੰ. 10 ਤੋਂ ਆਪ ਦੇ ਪੱਪੀ ਸਿੰਘ ਨੂੰ ਸਿਰਫ ਇੱਕ ਵੋਟ ਨਾਲ ਜਿੱਤ ਮਿਲੀ। ਵਾਰਡ ਨੰ. 11 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਕੌਰ ਨੇ ਜਿੱਤ ਹਾਸਲ ਕੀਤੀ। ਵਾਰਡ ਨੰ. 12 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਚਹਿਲ ਨੇ ਚੋਣ ਜਿੱਤੀ। ਵਾਰਡ ਨੰ. 13 ਤੋਂ ‘ਆਪ’ ਦੀ ਸੁਖਪ੍ਰੀਤ ਕੌਰ ਨੇ 509 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

Advertisement

Advertisement