ਕਰੌਦੀਆਂ ’ਚ ਮੱਛੀ ਪਾਲਣ ਸਿਖਲਾਈ ਕੈਂਪ
10:49 AM Nov 10, 2024 IST
ਪਾਇਲ:
Advertisement
ਪਿੰਡ ਕਰੌਦੀਆਂ ਵਿੱਚ ਔਜਲਾ ਮੱਛੀ ਫਾਰਮ ’ਤੇ ਉੱਤਰਾਖੰਡ ਤੋਂ ਆਏ ਮੱਛੀ ਪਾਲਕਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਾਇਆ ਗਿਆ, ਜਿਸ ਵਿੱਚ ਲਗਪਗ 25 ਮੱਛੀ ਪਾਲਕਾਂ ਨੇ ਹਿੱਸਾ ਲਿਆ। ਇਸ ਕੈਂਪ ਵਿੱਚ ਮੱਛੀ ਪਾਲਕਾਂ ਦੇ ਰੁਬਰੂ ਹੁੰਦਿਆਂ ਪ੍ਰਿੰਸੀਪਲ ਵਿਗਿਆਨੀ ਡਾ. ਵਿਨੀਤ ਇੰਦਰ ਕੌਰ ਨੇ ਕਿਹਾ ਕਿ ਮੱਛੀ ਪਾਲਣ ਦਾ ਧੰਦਾ ਬਹੁਤ ਲਾਹੇਵੰਦ ਹੈ। ਖੇਤੀਬਾੜੀ ਦੇ ਕਿੱਤੇ ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਣਾਉਣੇ ਲਾਜ਼ਮੀ ਹਨ। ਇਸ ਮੌਕੇ ਇਨੋਵੇਟਿਵ ਫਿਸ਼ ਫਾਰਮਰਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਔਜਲਾ, ਪ੍ਰਿੰਸੀਪਲ ਵਿਗਿਆਨੀ ਡਾ. ਵਿਨੀਤ ਇੰਦਰ ਕੌਰ, ਸਹਾਇਕ ਪ੍ਰੋਫੈ.ਸਰ ਕਾਲਜ ਆਫ਼ ਫਿਸ਼ਰੀਜ਼ ਗਡਵਾਸੂ ਡਾ. ਖੁਸ਼ਵੀਰ ਸਿੰਘ, ਸੀਨੀਅਰ ਇੰਸਪੈਕਟਰ ਫਿਸ਼ਰੀਜ਼ ਉਤਰਾਖੰਡ ਜੈ ਪ੍ਰਕਾਸ਼ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement