ਮਛੇਰਿਆਂ ਦੀ ਕਿਸ਼ਤੀ ਜਲ ਸੈਨਾ ਦੀ ਪਣਡੁੱਬੀ ਨਾਲ ਟਕਰਾਈ, ਦੋ ਲਾਪਤਾ
06:57 AM Nov 23, 2024 IST
ਨਵੀਂ ਦਿੱਲੀ: ਗੋਆ ਤੱਟ ਤੋਂ ਲਗਪਗ 70 ਸਮੁੰਦਰੀ ਮੀਲ ਦੂਰ ਮਛੇਰਿਆਂ ਦੀ ਕਿਸ਼ਤੀ ਭਾਰਤੀ ਜਲ ਸੈਨਾ ਦੀ ਪਣਡੁੱਬੀ ਨਾਲ ਟਕਰਾਉਣ ਮਗਰੋਂ ਲਾਪਤਾ ਹੋਏ ਦੋ ਮਛੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਘਟਨਾ ਵੀਰਵਾਰ ਦੀ ਹੈ। ਜਲ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਛੇਰਿਆਂ ਦੀ ਕਿਸ਼ਤੀ ‘ਮਾਰਥੋਮਾ’ ਵਿੱਚ 13 ਮਛੇਰੇ ਸਵਾਰ ਸਨ। ਇਨ੍ਹਾਂ ’ਚੋਂ 11 ਨੂੰ ਬਚਾਅ ਲਿਆ ਗਿਆ, ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ। ਜਲ ਸੈਨਾ ਵੱਲੋਂ ਉਨ੍ਹਾਂ ਦੀ ਭਾਲ ਲਈ ਛੇ ਜਹਾਜ਼ ਲਾਏ ਗਏ ਹਨ। ਭਾਰਤੀ ਜਲ ਸੈਨਾ ਦੇ ਤਰਜਮਾਨ ਨੇ ਕਿਹਾ, ‘ਭਾਰਤੀ ਮਛੇਰਿਆਂ ਦੀ ਕਿਸ਼ਤੀ ‘ਮਾਰਥੋਮਾ’ 21 ਨਵੰਬਰ ਨੂੰ ਗੋਆ ਤੋਂ ਲਗਪਗ 70 ਸਮੁੰਦਰੀ ਮੀਲ ਉੱਤਰ-ਪੱਛਮ ਵਿੱਚ ਭਾਰਤੀ ਜਲ ਸੈਨਾ ਦੀ ਪਣਡੁੱਬੀ ਨਾਲ ਟਕਰਾ ਗਈ।’ ਜਲ ਸੈਨਾ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ
Advertisement
Advertisement