ਪਹਿਲਾ ਟੈਸਟ: ਦੱਖਣੀ ਅਫ਼ਰੀਕਾ ਨੇ ਲੰਕਾ ਜਿੱਤੀ
07:05 PM Nov 30, 2024 IST
Advertisement
ਡਰਬਨ, 30 ਨਵੰਬਰ
South Africa beats Sri Lanka by 233 runs in 1st test ਦੱਖਣੀ ਅਫ਼ਰੀਕਾ ਨੇ ਅੱਜ ਇਥੇ ਕਿੰਗਜ਼ਮੀਡ ਵਿਚ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਸ੍ਰੀਲੰਕਾ ਖਿਲਾਫ਼ 233 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਮੇਜ਼ਬਾਨ ਟੀਮ ਵੱਲੋਂ ਗੇਂਦਬਾਜ਼ ਮਾਰਕੋ ਜੈਨਸਨ ਨੇ 11 ਵਿਕਟਾਂ ਲਈਆਂ। ਸ੍ਰੀਲੰਕਾ ਦੀ ਟੀਮ ਨੂੰ ਜਿੱਤ ਲਈ 516 ਦੌੜਾਂ ਦਾ ਟੀਚਾ ਮਿਲਿਆ ਸੀ। ਮਹਿਮਾਨ ਟੀਮ ਨੇ ਚੌਥੇ ਦਿਨ ਦੀ ਸ਼ੁਰੂਆਤ 103/5 ਦੇ ਸਕੋਰ ਨਾਲ ਕੀਤੀ ਸੀ ਤੇ ਸ੍ਰੀਲੰਕਾ ਦੀ ਦੂਜੀ ਪਾਰੀ 282 ਦੌੜਾਂ ’ਤੇ ਸਿਮਟ ਗਈ। ਸ੍ਰੀਲੰਕਾ ਲਈ ਦਿਨੇਸ਼ ਚੰਡੀਮਲ ਨੇ ਹੀ 83 ਦੌੜਾਂ ਨਾਲ ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ੀ ਹਮਲੇ ਦਾ ਡਟ ਕੇ ਟਾਕਰਾ ਕੀਤਾ। ਚੰਡੀਮਲ ਦੇ ਆਊਟ ਹੁੰਦਿਆਂ ਹੀ ਅਗਲੇ 6 ਓਵਰਾਂ ਵਿਚ 11 ਦੌੜਾਂ ਦੇ ਫ਼ਰਕ ਨਾਲ ਸ੍ਰੀਲੰਕਾ ਦੀਆਂ ਆਖਰੀ ਤਿੰਨ ਵਿਕਟਾਂ ਡਿੱਗ ਗਈਆਂ। ਖੱਬੇ ਹੱਥ ਦੇ ਗੇਂਦਬਾਜ਼ ਜੈਨਸਨ ਨੇ ਸ੍ਰੀਲੰਕਾ ਦੀ ਦੂਜੀ ਪਾਰੀ ਵਿਚ 73 ਦੌੜਾਂ ਬਦਲੇ ਚਾਰ ਵਿਕਟ ਲਏ। ਦੱਖਣ ਅਫਰੀਕੀ ਗੇਂਦਬਾਜ਼ ਨੇ ਪੂਰੇ ਮੈਚ ਵਿਚ 86 ਦੌੜਾਂ ਬਦਲੇ 11 ਵਿਕਟ ਲਏ। ਜੈਨਸਨ ਨੇ ਆਪਣੇ 14ਵੇਂ ਟੈਸਟ ਵਿਚ ਪਹਿਲੀ ਵਾਰ 10 ਤੋਂ ਵੱਧ ਵਿਕਟ ਲਏ ਹਨ। -ਏਪੀ
Advertisement
Advertisement