ਪਹਿਲਾ ਟੈਸਟ ਮੈਚ: ਨਿਊਜ਼ੀਲੈਂਡ ਖ਼ਿਲਾਫ਼ 46 ਦੌੜਾਂ ’ਤੇ ਆਊਟ ਹੋਈ ਭਾਰਤੀ ਟੀਮ
02:18 PM Oct 17, 2024 IST
ਬੰਗਲੂਰੂ ਵਿੱਚ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਬੱਲੇਬਾਜ਼ ਕੁਲਦੀਪ ਯਾਦਵ ਨੂੰ ਆਊਟ ਕਰਨ ਤੋਂ ਬਾਅਦ ਟੀਮ ਦੇ ਹੋਰ ਮੈਂਬਰਾਂ ਨਾਲ ਖੁਸ਼ੀ ਮਨਾਉਂਦਾ ਹੋਇਆ ਨਿਊਜ਼ੀਲੈਂਡ ਦਾ ਗੇਂਦਬਾਜ਼ ਮੈਟ ਹੈਨਰੀ। -ਫੋਟੋ: ਪੀਟੀਆਈ
Advertisement
ਬੰਗਲੂਰੂ, 17 ਅਕਤੂਬਰ
ਇੱਥੇ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਅੱਜ ਵਿਲੀਅਮ ਓ ਰਾਊਰਕੀ ਦੀ ਅਗਵਾਈ ਵਿੱਚ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਕਹਿਰ ਢਾਹੁੰਦੇ ਹੋਏ ਸਿਰਫ਼ 46 ਦੌੜਾਂ ’ਤੇ ਭਾਰਤ ਦੀ ਟੀਮ ਨੂੰ ਆਊਟ ਕਰ ਦਿੱਤਾ। ਇਹ ਭਾਰਤੀ ਟੀਮ ਦਾ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਘੱਟ ਸਕੋਰ ਹੈ। ਇਸ ਦੌਰਾਨ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 13 ਦੌੜਾਂ, ਰੋਹਿਤ ਸ਼ਰਮਾ ਨੇ ਸਿਰਫ਼ ਦੋ ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਤੇ ਸਰਫ਼ਰਾਜ਼ ਸਿਫ਼ਰ ’ਤੇ ਆਊਟ ਹੋ ਗਏ। ਰਿਸ਼ਭ ਪੰਤ ਨੇ 20 ਦੌੜਾਂ ਬਣਾਈਆਂ। ਕੇਐੱਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਿਵਨ ਸਿਫ਼ਰ ’ਤੇ ਆਊਟ ਹੋ ਗਏ। ਕੁਲਦੀਪ ਯਾਦਵ ਨੇ ਦੋ, ਜਸਪ੍ਰੀਤ ਬੁਮਰਾਹ ਨੇ ਇਕ ਅਤੇ ਮੁਹੰਮਦ ਸਿਰਾਜ ਨੇ ਚਾਰ ਦੌੜਾਂ ਬਣਾਈਆਂ। -ਪੀਟੀਆਈ
Advertisement
Advertisement
Advertisement