ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਾ ਟੈਸਟ: ਇੰਗਲੈਂਡ ਨੇ ਭਾਰਤ ਨੂੰ ਦਿੱਤਾ 231 ਦੌੜਾਂ ਦਾ ਟੀਚਾ

01:11 PM Jan 28, 2024 IST

ਹੈਦਰਾਬਾਦ, 28 ਜਨਵਰੀ

Advertisement

ਓਲੀ ਪੋਪ ਦੀਆਂ 196 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਮੇਜ਼ਬਾਨ ਭਾਰਤ ਨੂੰ ਪਹਿਲੇ ਟੈਸਟ ਦੇ ਚੌਥੇ ਦਿਨ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਦੀ ਦੂਜੀ ਪਾਰੀ 420 ਦੌੜਾਂ ’ਤੇ ਸਿਮਟ ਗਈ ਸੀ। ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਚਾਹ ਦੇ ਸਮੇਂ ਤੱਕ ਦੂਜੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 93 ਦੌੜਾਂ ਬਣਾ ਲਈਆਂ ਹਨ। ਅਕਸ਼ਰ ਪਟੇਲ (17) ਤੇ ਲੋਕੇਸ਼ ਰਾਹੁਲ(21) ਕਰੀਜ਼ ’ਤੇ ਖੇਡ ਰਹੇ ਹਨ। ਰੋਹਿਤ ਸ਼ਰਮਾ 26 ਤੇ ਯਸ਼ਸਵੀ ਜੈਸਵਾਲ ਨੇ 15 ਦੌੜਾਂ ਬਣਾਈਆਂ ਜਦੋਂਕਿ ਸ਼ੁਭਮਨ ਗਿਲ ਖਾਤਾ ਖੋਲ੍ਹਣ ’ਚ ਵੀ ਨਾਕਾਮ ਰਿਹਾ। ਤਿੰਨੋਂ ਵਿਕਟਾਂ ਟੌਮ ਹਾਰਟਲੇ ਨੇ ਲਈਆਂ। ਮਹਿਮਾਨ ਟੀਮ ਨੇ ਅੱਜ ਸਵੇਰੇ 316/6 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਪੋਪ ਨੇ 278 ਗੇਂਦਾਂ ਦੀ ਪਾਰੀ ਵਿੱਚ 21 ਚੌਕੇੇ ਲਾਏ। ਭਾਰਤ ਨੂੰ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ 1-0 ਦੀ ਲੀਡ ਲੈਣ ਲਈ ਆਪਣੀ ਦੂਜੀ ਪਾਰੀ ਵਿੱਚ 231 ਦੌੜਾਂ ਦੀ ਲੋੜ ਹੈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 4 ਤੇ ਰਵੀਚੰਦਰਨ ਅਸ਼ਿਵਨ ਨੇ 3 ਵਿਕਟਾਂ ਲਈਆਂ। -ਪੀਟੀਆਈ

Advertisement
Advertisement