ਕਸ਼ਮੀਰ ਵਿੱਚ ਸੀਜ਼ਨ ਦੀ ਪਹਿਲੀ ਬਰਫਬਾਰੀ
06:35 AM Nov 12, 2024 IST
ਸ੍ਰੀਨਗਰ:
Advertisement
ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਅੱਜ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ’ਚ ਮੀਂਹ ਪਿਆ। ਇਸ ਤਰ੍ਹਾਂ ਘਾਟੀ ’ਚ ਮਹੀਨੇ ਤੋਂ ਵੱਧ ਸਮੇਂ ਦਾ ਸੋਕਾ ਖ਼ਤਮ ਹੋ ਗਿਆ ਹੈ। ਬਾਰਾਮੁੱਲਾ ਜ਼ਿਲ੍ਹੇ ਦੇ ਗੁਲਮਰਗ ਖੇਤਰ ਦੇ ਅਫਰਵਾਤ ਅਤੇ ਕੁਪਵਾੜਾ ਜ਼ਿਲ੍ਹੇ ਦੇ ਸਾਧਨਾ ਟਾਪ ’ਤੇ ਹਲਕੀ ਬਰਫਬਾਰੀ ਹੋਈ। ਕਸ਼ਮੀਰ ਦੇ ਗੈਰ-ਅਬਾਦ ਪਹਾੜੀ ਇਲਾਕਿਆਂ ਵਿੱਚ ਵੀ ਬਰਫ ਪੈਣ ਦੀ ਸੂਚਨਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਅਤੇ ਘਾਟੀ ਦੇ ਹੋਰ ਮੈਦਾਨੀ ਇਲਾਕਿਆਂ ’ਚ ਦੇਰ ਦੁਪਹਿਰ ਤੱਕ ਮੀਂਹ ਪਿਆ। ਬਰਫ਼ਬਾਰੀ ਅਤੇ ਮੀਂਹ ਕਰਕੇ ਤਾਪਮਾਨ ਕਾਫ਼ੀ ਘਟਾ ਗਿਆ ਹੈ ਅਤੇ ਇਹ ਕਸ਼ਮੀਰ ਵਿੱਚ ਸਰਦੀਆਂ ਦੀ ਆਮਦ ਦਾ ਸੰਕੇਤ ਹੈ। -ਪੀਟੀਆਈ
Advertisement
Advertisement