"10 ਸਾਲਾਂ ਵਿੱਚ ਪਹਿਲਾ ਸੰਸਦੀ ਸੈਸ਼ਨ ਜੋ ਬਿਨਾਂ ਕਿਸੇ ਵਿਦੇਸ਼ੀ ਦਖ਼ਲ ਦੇ ਸ਼ੁਰੂ ਹੋਇਆ": ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 31 ਜਨਵਰੀ
ਬਜਟ ਸੈਸ਼ਨ 2025-26 ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਪਹਿਲਾ ਸੰਸਦ ਸੈਸ਼ਨ ਹੈ ਜਿਸ ਵਿੱਚ ਉਨ੍ਹਾਂ ਨੇ 2014 ਤੋਂ ਬਾਅਦ ਕੋਈ ਵਿਦੇਸ਼ੀ ਦਖਲਅੰਦਾਜ਼ੀ ਨਹੀਂ ਦੇਖੀ। ਸੰਸਦ ਵੱਲ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਤੁਸੀਂ ਦੇਖਿਆ ਹੋਵੇਗਾ 2014 ਤੋਂ ਬਾਅਦ ਇਹ ਪਹਿਲਾ ਸੰਸਦ ਸੈਸ਼ਨ ਹੈ, ਜਿਸ ਵਿੱਚ ਸਾਡੇ ਮਾਮਲਿਆਂ ਵਿੱਚ ਕੋਈ 'ਵਿਦੇਸ਼ੀ ਦਖਲਅੰਦਾਜ਼ੀ' ਨਹੀਂ ਸੀ। ਜਿਸ ਵਿੱਚ ਮੈਂ ਹਰ ਬਜਟ ਸੈਸ਼ਨ ਤੋਂ ਪਹਿਲਾਂ ਇਹ ਦੇਖਿਆ ਸੀ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਇਨ੍ਹਾਂ ਚੰਗਿਆੜੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ।
ਪ੍ਰਧਾਨ ਮੰਤਰੀ ਨੇ ਕਿਹਾ ਨਵੀਨਤਾ, ਸਮਾਵੇਸ਼ ਅਤੇ ਨਿਵੇਸ਼ ਨੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਪੀਐਮ ਮੋਦੀ ਨੇ ਕਿਹਾ, "ਤੀਸਰੇ ਕਾਰਜਕਾਲ ਵਿੱਚ ਮਿਸ਼ਨ ਮੋਡ ਵਿੱਚ ਅਸੀਂ ਦੇਸ਼ ਨੂੰ ਸਰਵਪੱਖੀ ਵਿਕਾਸ ਵੱਲ ਲੈ ਕੇ ਜਾਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਸੰਸਦ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਬਣਾਏ ਗਏ ਇਤਿਹਾਸਕ ਬਿੱਲਾਂ 'ਤੇ ਚਰਚਾ ਕਰੇਗੀ ਅਤੇ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਉਹ ਕਾਨੂੰਨ ਬਣ ਜਾਣਗੇ ਜੋ ਦੇਸ਼ ਨੂੰ ਮਜ਼ਬੂਤ ਕਰਨਗੇ। ਇਸ ਦੌਰਾਨ ਪੀਐਮ ਮੋਦੀ ਨੇ ਦੇਵੀ ਲਕਸ਼ਮੀ ਨੂੰ ਮੱਥਾ ਟੇਕਿਆ। -ਏਐੱਨਆਈ