ਪੰਜਾਬ ਵਿੱਚ ਪਹਿਲਾ ਆਈਪੀਐੱਲ ਮੈਚ 23 ਨੂੰ
06:52 AM Mar 20, 2024 IST
Advertisement
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਚੰਡੀਗੜ੍ਹ ਦੀ ਹੱਦ ਤੋਂ ਬਾਹਰ ਪੰਜਾਬ ਦੇ ਪਿੰਡ ਤੀੜਾ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਪਹਿਲਾ ਆਈਪੀਐਲ ਮੈਚ 23 ਮਾਰਚ ਨੂੰ ਹੋਵੇਗਾ ਜੋ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਦਰਮਿਆਨ ਖੇਡਿਆ ਜਾਵੇਗਾ। ਪਹਿਲਾਂ ਸਟੇਡੀਅਮ ਦੇ ਮੁੱਖ ਗੇਟ ਅੱਗੇ ਬਣ ਰਹੀ ਚਾਰ ਮਾਰਗੀ ਸੜਕ ਦਾ ਕੰਮ ਧੀਮੀ ਰਫਤਾਰ ਨਾਲ ਚੱਲ ਰਿਹਾ ਸੀ ਪਰ ਸੜਕ ਦੇ ਕੰਮ ਨੇ ਹੁਣ ਰਫਤਾਰ ਫੜ ਲਈ ਹੈ। ਸਟੇਡੀਅਮ ਦੇ ਮੁੱਖ ਗੇਟ ਸਾਹਮਣੇ ਬਣਾਏ ਜਾ ਰਹੇ ਪੁਲ ਨੂੰ ਇੱਕ ਪਾਸੇ ਤੋਂ ਤਿਆਰ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਤੋਂ ਤਿਆਰ ਹੋਣ ਲਈ ਹਾਲੇ ਹੋਰ ਸਮਾਂ ਲੱਗੇਗਾ। ਸਟੇਡੀਅਮ ਦੁਆਲੇ 16 ਗੇਟ ਬਣਾਏ ਗਏ ਹਨ। ਇਲਾਕਾ ਵਾਸੀ ਤਰਨਜੀਤ ਸਿੰਘ ਤਰਨੀ, ਜਸਪਾਲ ਸਿੰਘ ਨੇ ਦੱਸਿਆ ਕਿ ਜੇਕਰ ਟਿਕਟਾਂ ਦੀ ਗੱਲ ਕਰੀਏ ਤਾਂ ਆਮ ਵਿਅਕਤੀ ਇਹ ਮੈਚ ਦੇਖ ਨਹੀਂ ਸਕੇਗਾ ਕਿਉਂਕਿ ਇੱਕ ਹਜ਼ਾਰ ਰੁਪਏ ਤੱਕ ਕੀਮਤ ਵਾਲੀਆਂ ਟਿਕਟਾਂ ਵਿਕ ਚੁੱਕੀਆਂ ਹਨ।
Advertisement
Advertisement
Advertisement