ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਰੂਰ ਸ਼ਹਿਰ ’ਚ ਕਰੋਨਾ ਨਾਲ ਪਹਿਲੀ ਮੌਤ

08:26 AM Jul 25, 2020 IST

ਨਿਜੀ ਪੱਤਰ ਪ੍ਰੇਰਕ
ਸੰਗਰੂਰ, 24 ਜੁਲਾਈ

Advertisement

ਜ਼ਿਲ੍ਹਾ ਸੰਗਰੂਰ ਵਿੱਚ ਇੱਕ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਸੰਗਰੂਰ ਸ਼ਹਿਰ ’ਚ ਕਰੋਨਾ ਨਾਲ ਇਹ ਪਹਿਲੀ ਮੌਤ ਹੈ ਜਦੋਂਕਿ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 23 ਹੋ ਚੁੱਕੀ ਹੈ। ਮ੍ਰਿਤਕ 59 ਸਾਲਾ ਵਿਅਕਤੀ ਇਸ ਸ਼ਹਿਰ ਦਾ ਰਹਿਣ ਵਾਲਾ ਸੀ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਸਥਾਨਕ ਸ਼ਹਿਰ ਦੀ ਮੈਗਜ਼ੀਨ ਸਟਰੀਟ ਦਾ ਵਸਨੀਕ 59 ਸਾਲਾ ਅਸ਼ਵਨੀ ਕੁਮਾਰ ਬੀਤੀ 12 ਜੁਲਾਈ ਤੋਂ ਫੋਰਟਿਸ ਹਸਪਤਾਲ ਲੁਧਿਆਣਾ ਵਿੱਚ ਦਾਖਲ ਸੀ ਜੋ ਕਰੋਨਾ ਪੀੜਤ ਸੀ। ਬੀਤੀ ਰਾਤ ਅਸ਼ਵਨੀ ਕੁਮਾਰ ਦੀ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਸ਼ਹਿਰ ’ਚ ਕਰੋਨਾ ਨਾਲ ਇਹ ਪਹਿਲੀ ਮੌਤ ਹੈ ਜਦੋਂਕਿ ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਮ੍ਰਿਤਕਾਂ ਦੀ ਗਿਣਤੀ 23 ਹੋ ਗਈ ਹੈ। ਉਧਰ, ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੱਕ ਜ਼ਿਲ੍ਹੇ ਵਿੱਚ 881 ਕੇਸ ਪਾਜ਼ੇਟਿਵ ਆਏ ਹਨ ਜਦੋਂਕਿ 654 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 204 ਅਕਟਿਵ ਕੇਸ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਇਲਾਜ ਅਧੀਨ ਹਨ।

ਲਹਿਰਾਗਾਗਾ (ਪੱਤਰ ਪ੍ਰੇਰਕ) ਲਹਿਰਾਗਾਗਾ ’ਚ ਲਗਾਤਾਰ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਕਰਕੇ ਅੱਜ ਦੂਜੇ ਦਨਿ ਵੀ 7 ਕਰੋਨਾ ਪਾਜ਼ੇਟਿਵ ਵਿਆਕਤੀ ਆਏ ਹਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਨੇ ਦੱਸਿਆ ਕਿ ਅੱਜ ਸਰਕਾਰੀ ਲੈਬੋਰੇਟਰੀ ਪਟਿਆਲਾ ਤੋਂ ਆਈ ਰਿਪੋਰਟ ’ਚ ਪੀਜੀ ’ਚ ਰਹਿੰਦੇ ੩ ਵਿਦਿਆਰਥੀ, ਬਾਬਾ ਹੀਰਾ ਸਿੰਘ ਭੱਠਲ ਕਾਲਜ ਦਾ ਇੱਕ ਤੇ ਵਾਰਡ-12 ਦੇ ਦੋ ਵਿਅਕਤੀ ਸ਼ਾਮਲ ਹਨ। ਜਨ੍ਹਿਾਂ ’ਚ ਸੰਨੀ ਸਿੰਘ, ਇਰਸ਼ਾਦ ਮੁਹੰਮਦ, ਮੁਨੀਸ਼ ਕੁਮਾਰ, ਸਤਗੁਰ ਸਿੰਘ ਭੀਖੀ, ਲਖਵਿੰਦਰ ਸ਼ਰਮਾ, ਜਸਪ੍ਰੀਤ ਸਿੰਘ ਤੇ ਮਨਜੀਤ ਸਿੰਘ ਨੰਗਲਾ ਸ਼ਾਮਲ ਹਨ। ਸ਼ੁੱਕਰਵਾਰ ਨੂੰ ਆਈ ਪਹਿਲੀ ਲਹਿਰਾਗਾਗਾ ’ਚ ਤਿੰਨ ਹੋਰ ਪਾਜ਼ੇਟਿਵ ਮਰੀਜ਼ ਆਏ ਹਨ।

Advertisement

ਐੱਸਐੱਮਓ ਡਾ. ਸ਼ਰਮਾ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਨੂੰ ਐਂਬੂਲੈਂਸ ਰਾਹੀ ਜ਼ਲ੍ਹਿਾ ਕੋਵਿਡ ਹਸਪਤਾਲ ਘਾਬਦਾ ਤੇ ਗੰਭੀਰ ਵਿਅਕਤੀਆਂ ਨੂੰ ਮਾਲੇਰਕੋਟਲਾ ਭੇਜਿਆ ਜਾ ਰਿਹਾ ਹੈ।

ਈਸੀ ਦੇ 5 ਵਿਅਕਤੀਆਂ ਦੀ ਕਰੋਨਾ ਰਿਪੋਰਟ ਨੈਗੇਟਿਵ

ਧੂਰੀ (ਖੇਤਰੀ ਪ੍ਰਤੀਨਿਧ) ਪੀਐੱਚਸੀ ਸ਼ੇਰਪੁਰ ਅਧੀਨ ਆਉਂਦੀ ਮਿੰਨੀ ਪੀਐੱਚਸੀ ਪਿੰਡ ਮੀਮਸਾ ਦੇ ਸਿਹਤ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਉੱਚ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਪਿੰਡ ਈਸੀ ਵਿੱਚ 5 ਵਿਅਕਤੀਆਂ ਦੇ ਕਰੋਨਾ ਸਬੰਧੀ ਲੲਏ ਗਏ ਨਮੂਨਿਆਂ ’ਚੋਂ ਇੱਕ ਵਿਅਕਤੀ ਦੀ ਰਿਪੋਰਟ ਕੱਲ੍ਹ ਨੈਗੇਟਿਵ ਆਈ ਸੀ ਜਦੋਂਕਿ ਬਾਕੀ ਰਹਿੰਦੇ ਚਾਰ ਵਿਅਕਤੀਆਂ ਦੀ ਅੱਜ 24 ਜੁਲਾਈ ਨੂੰ ਆਈ ਰਿਪੋਰਟ ਵੀ ਨੈਗੇਟਿਵ ਪਾਈ ਗਈ।

Advertisement
Tags :
ਸ਼ਹਿਰਸੰਗਰੂਰਕਰੋਨਾਪਹਿਲੀ