ਪਹਿਲਾ ਕ੍ਰਿਕਟ ਟੈਸਟ ਮੈਚ: ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ’ਤੇ 231 ਦੌੜਾਂ ਬਣਾਈਆਂ
09:06 PM Oct 18, 2024 IST
ਬੰਗਲੂਰੂ, 18 ਅਕਤੂਬਰ
ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਅੱਜ ਇੱਥੇ ਦੂਜੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸਰਫਰਾਜ਼ ਖ਼ਾਨ ਦੇ ਨੀਮ ਸੈਂਕੜਿਆਂ ਸਦਕਾ ਤਿੰਨ ਵਿਕਟਾਂ ਗੁਆ ਕੇ 231 ਦੌੜਾਂ ਬਣਾ ਲਈਆਂ। ਹਾਲਾਂਕਿ ਮਹਿਮਾਨ ਟੀਮ ਕੋਲ ਹਾਲੇ ਵੀ 125 ਦੌੜਾਂ ਦੀ ਲੀਡ ਬਰਕਰਾਰ ਹੈ। ਰੋਹਿਤ ਸ਼ਰਮਾ 52 ਦੌੜਾਂ, ਵਿਰਾਟ ਕੋਹਲੀ 70 ਅਤੇ ਯਸ਼ਸਵੀ ਜੈਸਵਾਲ 35 ਦੌੜਾਂ ਬਣਾ ਕੇ ਆਊਟ ਹੋਇਆ। ਇਸ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ’ਚ ਆਪਣੀਆਂ 9,000 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਖੇਡ ਖਤਮ ਹੋਣ ਸਮੇਂ ਸਰਫਰਾਜ਼ ਖ਼ਾਨ 70 ਦੌੜਾਂ ਬਣਾ ਕੇ ਨਾਬਾਦ ਸੀ।
Advertisement
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਅੱਜ ਸਵੇਰੇ ਰਚਿਨ ਰਵਿੰਦਰਾ (134 ਦੌੜਾਂ) ਦੇ ਸੈਂਕੜੇ ਅਤੇ ਟਿਮ ਸਾਊਥੀ ਦੀਆਂ 63 ਦੌੜਾਂ ਸਦਕਾ ਪਹਿਲੀ ਪਾਰੀ ’ਚ 402 ਦੌੜਾਂ ਬਣਾਉਂਦਿਆਂ ਭਾਰਤ ਤੋਂ 356 ਦੌੜਾਂ ਦੀ ਲੀਡ ਹਾਸਲ ਕੀਤੀ। -ਪੀਟੀਆਈ
Advertisement
Advertisement