ਸ਼ਾਹਜਹਾਂ ਸ਼ੇਖ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਇਰ
07:28 AM May 31, 2024 IST
Advertisement
ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਦੇ ਹਿੱਸੇ ਵਜੋਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਮੁਅੱਤਲ ਆਗੂ ਸ਼ਾਹਜਹਾਂ ਸ਼ੇਖ, ਉਸ ਦੇ ਭਰਾ ਅਤੇ ਦੋ ਕਥਿਤ ਸਹਿਯੋਗੀਆਂ ਖ਼ਿਲਾਫ਼ ਆਪਣੀ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਹੈ। ਇਸਤਗਾਸਾ ਪੱਖ ਵੱਲੋਂ ਦਾਇਰ ਕਰਵਾਈ ਗਈ ਸ਼ਿਕਾਇਤ ਵਿੱਚ ਨਾਮਜ਼ਦ ਕੀਤੇ ਗਏ ਹੋਰ ਮੁਲਜ਼ਮਾਂ ’ਚ ਐੱਸਕੇ ਆਲਮਗੀਰ (ਸ਼ਾਹਜਹਾਂ ਦਾ ਭਰਾ), ਸ਼ਿਬ ਪ੍ਰਸਾਦ ਹਜ਼ਰਾ ਅਤੇ ਦੀਦਾਰ ਬੋਕਸ਼ ਮੁੱਲਾ ਸ਼ਾਮਲ ਹਨ। ਕੋਲਕਾਤਾ ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੀਬੀਆਈ ਨੇ ਵੀ ਇਸ ਹਫ਼ਤੇ ਸ਼ਾਹਜਹਾਂ ਅਤੇ ਕੁਝ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਈਡੀ ਨੇ ਇਸ ਮਾਮਲੇ ਵਿੱਚ ਸ਼ਾਹਜਹਾਂ ਸ਼ੇਖ, ਉਸ ਦੇ ਭਰਾ ਤੇ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਇਹ ਸਾਰੇ ਜੇਲ੍ਹ ’ਚ ਹਨ। -ਪੀਟੀਆਈ
Advertisement
Advertisement