For the best experience, open
https://m.punjabitribuneonline.com
on your mobile browser.
Advertisement

ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਪਟਿਆਲਾ ’ਚ ਪਲੇਠਾ ਕੇਸ ਦਰਜ

07:38 AM Apr 10, 2024 IST
ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਪਟਿਆਲਾ ’ਚ ਪਲੇਠਾ ਕੇਸ ਦਰਜ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਪਰੈਲ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਲੈਂਦਿਆਂ, ਪਟਿਆਲਾ ਪੁਲੀਸ ਨੇ ਪੀਸੀਐੱਮਸੀ ਕਮੇਟੀ ਪਟਿਆਲਾ ਦੀਆਂ ਸਿਫ਼ਾਰਸ਼ਾਂ ’ਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਥਿਤ ਪ੍ਰਾਈਮ ਸਿਨੇਮਾ ਦੇ ਮਾਲਕਾਂ ਅਤੇ ਪ੍ਰਬੰਧਕਾਂ ਸਣੇ ਕਿਊਬ ਸਿਨੇਮਾ ਦੇ ਇੰਚਾਰਜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਈਓ ਦਫ਼ਤਰ ਨੂੰ 6 ਅਪਰੈਲ ਨੂੰ ਆਰਟੀਆਈ ਕਾਰਕੁਨ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਭੇਜੀ ਗਈ ਸੀ। ਇਸ ਵਿੱਚ ਸਰਕਾਰ ਅਤੇ ਮੁੱਖ ਮੰਤਰੀ ਦੇ ਲੋਗੋ ਵਾਲੇ ਪ੍ਰਚਾਰ ’ਤੇ ਆਧਾਰਤ ਵੀਡੀਓ ਸੂਬੇ ਭਰ ਦੇ ਸਿਨੇਮਾਘਰਾਂ ’ਚ ਦਿਖਾਉਣ ਬਾਰੇ ਦੱਸਿਆ ਗਿਆ ਸੀ। ਪ੍ਰਾਈਮ ਸਿਨੇਮਾ ਰਾਜਪੁਰਾ ਵਿੱਚ ਹੋਣ ਕਾਰਨ ਇਹ ਡੀਸੀ ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਜਦਕਿ ਸਰਕਾਰ ਦੇ ਅਜਿਹੇ ਸਾਰੇ ਇਸ਼ਤਿਹਾਰ ਜਾਰੀ ਕਰਨ ਦਾ ਅਧਿਕਾਰੀ ਲੋਕ ਸੰਪਰਕ ਵਿਭਾਗ ਪੰਜਾਬ ਦੇ ਸਕੱਤਰ ਅਧੀਨ ਆਉਂਦਾ ਹੈ। ਇਸ ਤਰ੍ਹਾਂ ਸੀਈਓ ਪੰਜਾਬ ਨੇ ਇਸ ਸਬੰਧੀ ਡੀਸੀ ਪਟਿਆਲਾ ਤੋਂ ਰਿਪੋਰਟ ਮੰਗੀ। ਅਜਿਹੀ ਮੁਢਲੀ ਕਾਰਵਾਈ ਦੇ ਚੱਲਦਿਆਂ ਆਖਰ ਸੀਈਓ ਦੇ ਆਦੇਸ਼ਾਂ ’ਤੇ ਪ੍ਰਾਈਮ ਸਿਨੇਮਾ ਰਾਜਪੁਰਾ ਦੇ ਮੈਨੇਜਰ ਪਰਮਜੀਤ ਸਿੰਘ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਗਿਆ। ਫੇਰ ਉਡਣ ਦਸਤੇ ਨੇ ਸਿਨੇਮੇ ਦਾ ਦੌਰਾ ਕੀਤਾ। ਜਾਂਚ ਮਗਰੋਂ ਪਟਿਆਲਾ ਪੁਲੀਸ ਨੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਸੰਪਰਕ ਕਰਨ ’ਤੇ ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਇਹ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਧਰ, ਸੀਈਓ ਨੇ ਕਿਹਾ ਕਿ ਕਮਿਸ਼ਨ ਦੇ ਅਗਲੇ ਨਿਰਦੇਸ਼ਾਂ ਲਈ ਸੀਈਓ ਦਫ਼ਤਰ ਪੰਜਾਬ ਵੱਲੋਂ ਇੱਕ ਰਿਪੋਰਟ ਭਾਰਤੀ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ।

Advertisement

Advertisement
Author Image

joginder kumar

View all posts

Advertisement
Advertisement
×