ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਹਿਰਾਗਾਗਾ ਵਿੱਚ ਬਾਸਮਤੀ ਦੀ ਪਹਿਲੀ ਢੇਰੀ ਵਿਕੀ

10:13 AM Sep 15, 2024 IST

ਪੱਤਰ ਪ੍ਰੇਰਕ
ਲਹਿਰਾਗਾਗਾ, 14 ਸਤੰਬਰ
ਇੱਥੇ ਅੱਜ ਅਨਾਜ ਮੰਡੀ ਵਿੱਚ ਬਾਸਮਤੀ ਕਿਸਮ 1509 ਦੀ ਪਹਿਲੀ ਢੇਰੀ ਆੜ੍ਹਤੀ ਦੇਵਰਾਜ ਚੰਦ ਦੀ ਦੁਕਾਨ ’ਤੇ ਵਿਕਣ ਲਈ ਆਈ। ਪਹਿਲੀ ਢੇਰੀ ਨੂੰ ਸਭ ਤੋਂ ਵੱਧ 2750 ਰੁਪਏ ਪ੍ਰਤੀ ਕੁਇੰਟਲ ਦੀ ਬੋਲੀ ਦੇ ਕੇ ਆਰਐੱਸ ਫੂਡ ਅਤੇ ਜੀਵਨ ਕੁਮਾਰ ਐਂਡ ਕੰਪਨੀ ਨੇ ਸਾਂਝੇ ਤੌਰ ’ਤੇ ਖਰੀਦਿਆ। ਇਸ ਸਮੇਂ ਆੜਤੀ ਸ੍ਰੀ ਚੰਦ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਪਿੰਡ ਫਤਿਹਗੜ੍ਹ ਦੀ ਇਹ ਢੇਰੀ ਸਥਾਨਕ ਅਨਾਜ ਮੰਡੀ ਵਿੱਚ ਵਿਕਣ ਲਈ ਆਈ ਸੀ। ਕਿਸਾਨ ਅਵਤਾਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਸਾਨਾਂ ਨੇ ਬਾਸਮਤੀ ਜੀਰੀ ਲਾਉਣ ਨੂੰ ਤਰਜੀਹ ਦਿੱਤੀ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਚੇਅਰਮੈਨ ਓਮ ਪ੍ਰਕਾਸ਼, ਆੜ੍ਹਤੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸ਼ੰਭੂ ਗੋਇਲ, ਨਰਾਤਾ ਰਾਮ ਫਤਿਹਗੜ੍ਹ, ਧਰਮਪਾਲ ਮੌਜੂਦ ਸਨ।

Advertisement

Advertisement