Firing in Bathinda: ਪਤੀ ਨਾਲ ਸੈਰ ਕਰਦੇ ਸਮੇਂ ਨਵ-ਵਿਆਹੁਤਾ ’ਤੇ ਫਾਇਰਿੰਗ, ਜ਼ਖ਼ਮੀ
02:09 PM Jan 21, 2025 IST
Advertisement
ਸ਼ਗਨ ਕਟਾਰੀਆ
ਬਠਿੰਡਾ, 21 ਜਨਵਰੀ
Advertisement
ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਕਾ ’ਚ ਇੱਕ ਅਣਪਛਾਤੇ ਹਮਲਾਵਰ ਵੱਲੋਂ ਇੱਕ ਨਵ ਵਿਆਹੁਤਾ ਲੜਕੀ ’ਤੇ ਫ਼ਾਇਰਿੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਹਰਪ੍ਰੀਤ ਕੌਰ ਅੱਜ ਸਵੇਰੇ ਆਪਣੇ ਪਤੀ ਅਰਸ਼ਦੀਪ ਸਿੰਘ ਨਾਲ ਦਾਣਾ ਮੰਡੀ ਵਿੱਚ ਸੈਰ ਕਰ ਰਹੀ ਸੀ, ਤਾਂ ਉਥੇ ਆਏ ਇਕ ਹਮਲਾਵਰ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ, ਜੋ ਕਿ ਹਰਪ੍ਰੀਤ ਕੌਰ ਦੇ ਗੋਡੇ ਨਜ਼ਦੀਕ ਜਾ ਲੱਗੀ। ਜ਼ਖ਼ਮੀ ਹਾਲਤ ਲੜਕੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਬਠਿੰਡਾ ਲਈ ਰੈਫ਼ਰ ਕਰ ਦਿੱਤਾ। ਇਸ ਸਬੰਧੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement