For the best experience, open
https://m.punjabitribuneonline.com
on your mobile browser.
Advertisement

ਸਲਮਾਨ ਖ਼ਾਨ ਘਰ ’ਤੇ ਗੋਲੀਬਾਰੀ: ਬਿਸ਼ਨੋਈ ਗਰੋਹ ਨੂੰ ਵਿਦੇਸ਼ਾਂ ਤੋਂ ਫੰਡਿੰਗ ਦੀ ਜਾਂਚ ਕਰ ਰਹੀ ਹੈ ਮੁੰਬਈ ਪੁਲੀਸ

11:14 AM May 01, 2024 IST
ਸਲਮਾਨ ਖ਼ਾਨ ਘਰ ’ਤੇ ਗੋਲੀਬਾਰੀ  ਬਿਸ਼ਨੋਈ ਗਰੋਹ ਨੂੰ ਵਿਦੇਸ਼ਾਂ ਤੋਂ ਫੰਡਿੰਗ ਦੀ ਜਾਂਚ ਕਰ ਰਹੀ ਹੈ ਮੁੰਬਈ ਪੁਲੀਸ
Advertisement

ਮੁੰਬਈ, 1 ਮਈ
ਅਭਿਨੇਤਾ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਮੁੰਬਈ ਪੁਲੀਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਭਾਰਤ ਤੋਂ ਬਾਹਰ ਕੰਮ ਕਰ ਰਹੇ ਦੇਸ਼ ਵਿਰੋਧੀ ਅਨਸਰਾਂ ਤੋਂ ਪੈਸੇ ਜਾਂ ਹਥਿਆਰ ਮਿਲ ਰਹੇ ਸਨ।ਇਸ ਮਾਮਲੇ ਵਿੱਚ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਉਸ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਮੁਲਜ਼ਮ ਹਨ। ਮੰਨਿਆ ਜਾ ਰਿਹਾ ਹੈ ਕਿ ਅਨਮੋਲ ਫਿਲਹਾਲ ਅਮਰੀਕਾ ਜਾਂ ਕੈਨੇਡਾ 'ਚ ਹੈ। ਅਨਮੋਲ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਦਾਰੀ ਲਈ ਸੀ। ਪੁਲੀਸ ਦਾ ਕਹਿਣਾ ਹੈ ਕਿ ਉਸ ਦਾ ਆਈਪੀ ਐਡਰੈੱਸ ਪੁਰਤਗਾਲ ਦਾ ਸੀ। ਪੁਲੀਸ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਪੱਧਰ 'ਤੇ ਉਸ ਦਾ ਅਪਰਾਧਿਕ ਨੈੱਟਵਰਕ ਸਰਗਰਮ ਹੈ ਅਤੇ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਬਿਸ਼ਨੋਈ ਗੈਂਗ ਨੂੰ ਭਾਰਤ ਤੋਂ ਬਾਹਰਲੇ ਦੇਸ਼ ਵਿਰੋਧੀ ਅਨਸਰਾਂ ਤੋਂ ਕਿਸੇ ਤਰ੍ਹਾਂ ਦਾ ਹਥਿਆਰ ਅਤੇ ਪੈਸਾ ਮਿਲ ਰਿਹਾ ਹੈ।

Advertisement

Advertisement
Author Image

Advertisement
Advertisement
×