For the best experience, open
https://m.punjabitribuneonline.com
on your mobile browser.
Advertisement

ਅਣਪਛਾਤੇ ਨੌਜਵਾਨਾਂ ਵੱਲੋਂ ਮੋਰਿੰਡਾ ਦੇ ਥਾਣੇਦਾਰ ’ਤੇ ਫਾਇਰਿੰਗ

11:25 AM Mar 09, 2024 IST
ਅਣਪਛਾਤੇ ਨੌਜਵਾਨਾਂ ਵੱਲੋਂ ਮੋਰਿੰਡਾ ਦੇ ਥਾਣੇਦਾਰ ’ਤੇ ਫਾਇਰਿੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮੋਰਿੰਡਾ, 8 ਮਾਰਚ
ਦੋ ਅਣਪਛਾਤੇ ਨੌਜਵਾਨਾਂ ਨੇ ਮੋਰਿੰਡਾ ਦੇ ਐੱਸਐੱਚਓ ਨਰਿੰਦਰ ਸਿੰਘ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਵਾਲ-ਵਾਲ ਬਚ ਗਏ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਸਕਾਰਪੀਓ ਗੱਡੀ ’ਤੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਹਲਕੇ ਦੇ ਸਕੂਲਾਂ ਦੀ ਚੈਕਿੰਗ ਕਰ ਰਹੇ ਸਨ ਅਤੇ ਜਦੋਂ ਉਹ ਪਿੰਡ ਮੁੰਡੀਆਂ ਦੇ ਸਰਕਾਰੀ ਸਕੂਲ ਦੀ ਚੈਕਿੰਗ ਕਰ ਕੇ ਪਿੰਡ ਅਰਨੌਲੀ ਵੱਲ ਜਾ ਰਹੇ ਸਨ ਤਾਂ ਪਿੰਡ ਅਰਨੌਲੀ ਵੱਲੋਂ ਇੱਕ ਪਲਸਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆ ਰਹੇ ਸਨ, ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ। ਉਹ ਨੌਜਵਾਨ ਮੋਟਰਸਾਈਕਲ ਉੱਤੇ ਪਿੰਡ ਮੁੰਡੀਆਂ ਦੀ ਫਿਰਨੀ ਨੂੰ ਹੋ ਕੇ ਪਿੰਡ ਢੋਲਣਮਾਜਰਾ ਵੱਲ ਨੂੰ ਹੋ ਗਏ। ਉਨ੍ਹਾਂ ਦੱਸਿਆ ਕਿ ਸ਼ੱਕ ਦੇ ਅਧਾਰ ’ਤੇ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ ਤਾਂ ਪਿੰਡ ਮੁੰਡੀਆਂ ਦੇ ਢੋਲਣ ਮਾਜਰਾ ਦੇ ਵਿਚਕਾਰ ਮੋਟਰਸਾਈਕਲ ਦੇ ਪਿੱਛੇ ਬੈਠੇ ਇੱਕ ਨੌਜਵਾਨ ਨੇ ਆਪਣੇ ਪਿਸਟਲ ਨਾਲ ਐੱਸਐੱਚਓ ਨਰਿੰਦਰ ਸਿੰਘ ’ਤੇ ਸਿੱਧਾ ਫਾਇਰ ਕਰ ਦਿੱਤਾ, ਜਿਹੜਾ ਕਿ ਗੱਡੀ ਦੀ ਸੱਜੀ ਤਾਕੀ ਵਿੱਚ ਵੱਜਿਆ ਅਤੇ ਇਸ ਨੌਜਵਾਨ ਵੱਲੋਂ ਦੂਜਾ ਹਵਾਈ ਫਾਇਰ ਕੀਤਾ ਗਿਆ। ਇਸ ਦੌਰਾਨ ਦੋਨੋਂ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਪਿੰਡ ਢੋਲਣਮਾਜਰਾ ਰਾਹੀਂ ਹੁੰਦੇ ਹੋਏ ਮੋਰਿੰਡਾ ਸ਼ਹਿਰ ਵਿੱਚ ਦਾਖ਼ਲ ਹੋ ਗਏ। ਐੱਸਐੱਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×