‘ਆਪ’ ਆਗੂ ਦੇ ਆਈਲੈਟਸ ਸੈਂਟਰ ’ਤੇ ਗੋਲੀਬਾਰੀ
07:24 AM Jul 09, 2024 IST
ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਟਾਲਾ, 8 ਜੁਲਾਈ
ਆਮ ਆਦਮੀ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਬੱਲ ਦੇ ਬੱਸ ਸਟੈਂਡ ਕੋਲ ਸਥਿਤ ਆਈਲੈਟਸ ਸੈਂਟਰ ’ਚ ਅੱਜ ਚਾਰ ਕੁ ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀ ਚਲਾਈ, ਜੋ ਇਮਾਰਤ ’ਤੇ ਲੱਗੇ ਸੀਸ਼ੇ ’ਤੇ ਲੱਗਣ ਕਾਰਨ ਸੀਸ਼ੇ ਟੁੱਟ ਗਏ। ਬੱਸ ਸਟੈਂਡ ਕੋਲ ਭੀੜ ਭੜੱਕਾ ਰਹਿੰਦਾ ਹੈ ਅਤੇ ਇੱਕੋਂ ਘਟਨਾ ਸਥਾਨ ਤੋਂ ਐੱਸਐੱਸਪੀ ਦਫਤਰ ਵੀ ਨਜ਼ਦੀਕ ਹੈ। ‘ਆਪ’ ਆਗੂ ਬੱਲ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਇਸ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਕੇ ਗੋਲੀ ਚਲਾਉਣ ਦੇ ਇਰਾਦਿਆਂ ਦਾ ਪਤਾ ਲਗਾਇਆ ਜਾਵੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਬਾਈਪਾਸ ਕੋਲ ਇੱਕ ਕਾਰੋਬਾਰੀ ਕੰਪਲੈਕਸ ’ਚ ਕੁਝ ਮਹੀਨੇ ਪਹਿਲਾਂ ਕਿਸੇ ਨੇ ਗੋਲੀ ਚਲਾਈ ਸੀ। ਥਾਣਾ ਸਿਟੀ ਮੁਖੀ ਜਸਜੀਤ ਸਿੰਘ ਸਮੇਤ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਸੀਸੀਟੀਵੀ ਕੈਮਰਿਆਂ ਦੀ ਛਾਣਬੀਣ ਕਰ ਰਹੇ ਸਨ।
Advertisement
Advertisement