ਪਟਾਕਿਆਂ ਦਾ ਗੁਦਾਮ ਸੜ ਕੇ ਸੁਆਹ, ਮਜ਼ਦੂਰ ਦੀ ਮੌਤ
07:49 AM Jan 10, 2025 IST
ਪੱਤਰ ਪ੍ਰੇਰਕ
ਟੋਹਾਣਾ, 9 ਜਨਵਰੀ
ਹਿਸਾਰ-ਚੰਡੀਗੜ੍ਹ ਕੌਮੀ ਸੜਕ ’ਤੇ ਲਿਤਾਨੀ ਮੋੜ ’ਤੇ ਪਟਾਕਿਆਂ ਦੇ ਗੋਦਾਮ ਨੂੰ ਅੱਗ ਲੱਗਣ ਕਾਰਨ ਤਿੰਨ ਮਜ਼ਦੂਰ ਝੁਲਸ ਗਏੇ। ਇਸ ਦੌਰਾਨ ਬਿਠਮੜਾ ਵਾਸੀ ਮਨਦੀਪ ਦੀ ਮੌਤ ਹੋ ਗਈ। ਅਭਿਸ਼ੇਕ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਤੀਜੇ ਮਜ਼ਦੂਰ ਅਖਿਲ ਉਕਲਾਨਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਪਟਾਖਿਆਂ ਦਾ ਧੂੰਆਂ ਤੇ ਆਵਾਜਾਂ ਦੂਰ ਤਕ ਸੁਣਾਈ ਦਿੱਤੀਆਂ। ਉਕਲਾਨਾ ਤੇ ਗੁਆਂਢੀ ਸ਼ਹਿਰਾਂ ਤੋਂ ਆਈਆਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂੁ ਪਾਇਆ। ਪਟਾਖਿਆ ਦਾ ਗੋਦਾਮ ਸੜ ਕੇ ਸੁਆਰ ਹੋ ਗਿਆ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸਿੰਗਲਾ ਸੇਲ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਤੋਂ ਲੱਗੀ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਪਟਾਕਾ ਗੋਦਾਮ ਵਿੱਚ ਪਾਣੀ ਦਾ ਟੈਂਕ ਤੇ ਮਿੱਟੀ ਪਾਉਣ ਵਾਲੀਆਂ ਬਾਲਟੀਆਂ ਦਾ ਪ੍ਰਬੰਧ ਵੀ ਨਹੀਂਂ ਸੀ।
Advertisement
Advertisement