For the best experience, open
https://m.punjabitribuneonline.com
on your mobile browser.
Advertisement

ਕੋਟਲਾ ਮੁਬਾਰਕਪੁਰ ਦੇ ਕੈਂਸਰ ਹਸਪਤਾਲ ’ਚ ਅੱਗ

09:39 AM Jun 18, 2024 IST
ਕੋਟਲਾ ਮੁਬਾਰਕਪੁਰ ਦੇ ਕੈਂਸਰ ਹਸਪਤਾਲ ’ਚ ਅੱਗ
ਹਸਪਤਾਲ ਵਿੱਚ ਅੱਗ ਲੱਗਣ ਮਗਰੋਂ ਸੜੇ ਮੀਟਰ ਬਾਕਸ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 17 ਜੂਨ
ਦੱਖਣੀ ਦਿੱਲੀ ਦੇ ਕੋਟਲਾ ਮੁਬਾਰਕਪੁਰ ਇਲਾਕੇ ਦੇ ਇੱਕ ਪ੍ਰਾਈਵੇਟ ਕੈਂਸਰ ਹਸਪਤਾਲ ਵਿੱਚ ਅੱਜ ਦੁਪਹਿਰੇ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਅੱਠ ਫਾਇਰ ਟੈਂਡਰ ਲਗਾਏ ਗਏ ਹਨ।
ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਟਲਾ ਮੁਬਾਰਕਪੁਰ ਦੇ ਓਨਕੋਪਲੱਸ ਹਸਪਤਾਲ ਤੋਂ ਦੁਪਹਿਰ 12.35 ਵਜੇ ਇੱਕ ਕਾਲ ਆਈ ਸੀ। ਅੱਗ ਬਹੁਮੰਜ਼ਿਲਾ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਇਕ ਮੀਟਰ ਬੋਰਡ ’ਤੇ ਲੱਗੀ। ਅਧਿਕਾਰੀ ਨੇ ਦੱਸਿਆ ਕਿ ਕੁਝ ਹੀ ਮਿੰਟਾਂ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਦੇ ਇੱਕ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗੀ ਸੀ ਜਿਸ ਕਾਰਨ ਛੇ-ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ
ਗਈ ਸੀ। -ਪੀਟੀਆਈ

Advertisement

ਵਿਆਹ ਸਮਾਗਮ ਲਈ ਬਣਾਏ ਜਾ ਰਹੇ ਪੰਡਾਲ ’ਚ ਲੱਗੀ ਅੱਗ

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਵਿੱਚ ਇੱਕ ਵਿਆਹ ਸਮਾਗਮ ਲਈ ਬਣਾਏ ਜਾ ਰਹੇ ਪੰਡਾਲ ਵਿੱਚ ਅੱਜ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 2.51 ਵਜੇ ਇਸ ਘਟਨਾ ਬਾਰੇ ਫੋਨ ਆਇਆ। ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਡੀਐਫਐਸ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਅੱਠ ਫਾਇਰ ਟੈਂਡਰਾਂ ਨੂੰ ਸੇਵਾ ਲਈ ਲਾਇਆ ਗਿਆ ਅਤੇ ਇੱਕ ਘੰਟੇ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਲੱਕੜ ਦਾ ਢਾਂਚਾ ਸੜ ਕੇ ਸੁਆਹ ਹੋ ਗਿਆ। -ਪੀਟੀਆਈ

Advertisement

Advertisement
Author Image

Advertisement