Fire in School: ਨਾਈਜੀਰੀਆ ਦੇ ਇਸਲਾਮਿਕ ਸਕੂਲ ਵਿੱਚ ਅੱਗ; 17 ਵਿਦਿਆਰਥੀਆਂ ਦੀ ਮੌਤ
09:24 PM Feb 05, 2025 IST
Advertisement
ਅਬੂਜਾ, 5 ਫਰਵਰੀ
ਉੱਤਰੀ ਨਾਈਜੀਰੀਆ ਦੇ ਜ਼ਮਫਾਰਾ ਸੂਬੇ ਵਿੱਚ ਇਕ ਇਸਲਾਮਿਕ ਸਕੂਲ ਵਿਚ ਅੱਗ ਲੱਗਣ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਮਫਾਰਾ ਸੂਬੇ ਦੇ ਕੌਰਾਂ ਨਮੋਦਾ ਕਸਬੇ ਦੇ ਇੱਕ ਇਸਲਾਮੀ ਸਕੂਲ ਵਿਚ ਅੱਗ ਲੱਗ ਗਈ ਤੇ ਇਸ ਕਾਰਨ 17 ਵਿਦਿਆਰਥੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ ਸੱਤ ਤੋਂ ਸਤਾਰਾਂ ਸਾਲ ਦਰਮਿਆਨ ਸੀ। ਇਸ ਅੱਗ ਕਾਰਨ 12 ਹੋਰ ਗੰਭੀਰ ਰੂਪ ਵਿੱਚ ਝੁਲਸ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੁਲੀਸ ਬੁਲਾਰੇ ਯਾਜਿਦ ਅਬੂਬਕਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਤੇ ਇਸ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ। ਅੱਗ ਵਿੱਚ ਦੋ ਬੱਚਿਆਂ ਨੂੰ ਗੁਆਉਣ ਵਾਲੇ ਹੁਸੈਨੀ ਅਦਾਮੂ ਨੇ ਕਿਹਾ ਕਿ ਅੱਗ ਨੇੜਲੇ ਘਰ ਤੋਂ ਸ਼ੁਰੂ ਹੋਈ ਅਤੇ ਇਸਲਾਮਿਕ ਸਕੂਲ ਵਿੱਚ ਫੈਲ ਗਈ। ਰਾਇਟਰਜ਼
Advertisement
Advertisement
Advertisement