ਹਰਿਆਣਾ ’ਚ ਚੱਲਦੀ ਰੇਲ ਗੱਡੀ ਵਿੱਚ ਅੱਗ
11:56 PM Oct 28, 2024 IST
Advertisement
ਚੰਡੀਗੜ੍ਹ, 28 ਅਕਤੂਬਰ
ਹਰਿਆਣਾ ਦੇ ਰੋਹਤਕ ਨੇੜੇ ਅੱਜ ਸ਼ਾਮ ਵੇਲੇ ਇਕ ਯਾਤਰੀ ਦੇ ਪਟਾਕੇ ਚਲਾਉਣ ਤੋਂ ਬਾਅਦ ਧਮਾਕਾ ਹੋ ਗਿਆ ਤੇ ਰੇਲ ਗੱਡੀ ਵਿਚ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਪਟਾਖੇ ਜਾਣਬੁਝ ਕੇ ਨਹੀਂ ਚਲਾਏ ਗਏ ਬਲਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਫਟੇ। ਇਹ ਰੇਲ ਗੱਡੀ ਜੀਂਦ ਤੋਂ ਸਾਂਪਲਾ ਅਤੇ ਬਹਾਦੁਰਗੜ੍ਹ ਰਸਤੇ ਦਿੱਲੀ ਜਾ ਰਹੀ ਸੀ। ਜੀਆਰਪੀ ਅਧਿਕਾਰੀ ਨੇ ਦੱਸਿਆ ਕਿ ਰੇਲ ਗੱਡੀ ਦੇ ਇੱਕ ਹਿੱਸੇ ਵਿੱਚ ਅੱਗ ਲੱਗ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸ਼ੱਕ ਹੈ ਕਿ ਰੇਲਗੱਡੀ ਵਿੱਚ ਬਿਜਲੀ ਦਾ ਇਕ ਉਪਕਰਣ ਸ਼ਾਰਟ ਸਰਕਟ ਸੀ ਤੇ ਇੱਕ ਯਾਤਰੀ ਦੇ ਪਟਾਕੇ ਫਟ ਗਏ ਤੇ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦੋ ਤੋਂ ਤਿੰਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀਟੀਆਈ
Advertisement
Advertisement
Advertisement