Fire: ਪਾਣੀਪਤ ਦੀ ਧਾਗਾ ਫੈਕਟਰੀ ਵਿੱਚ ਅੱਗ; ਦੋ ਮੁਲਾਜ਼ਮਾਂ ਦੀ ਮੌਤ; ਤਿੰਨ ਜ਼ਖ਼ਮੀ
12:19 PM Dec 06, 2024 IST
Advertisement
ਪਾਣੀਪਤ, 6 ਦਸੰਬਰ
ਇੱਥੋਂ ਦੀ ਧਾਗਾ ਫੈਕਟਰੀ ਵਿਚ ਅੱਗ ਲੱਗਣ ਕਾਰਨ ਦੋ ਮੁਲਾਜ਼ਮ ਜ਼ਿੰਦਾ ਸੜ ਗਏ ਜਦਕਿ ਤਿੰਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਉਨ੍ਹਾਂ ਵਿਚੋਂ ਦੋ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਇਸ ਫੈਕਟਰੀ ਵਿਚ ਦੇਰ ਰਾਤ ਅੱਗ ਲੱਗੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਫੈਕਟਰੀ ਵਿਚੋਂ ਪੰਜ ਜਣਿਆਂ ਨੂੰ ਬਾਹਰ ਕੱਢਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪਿੰਡ ਬਲਾਨਾ ਵਿਚ ਵਾਪਰੀ।
Advertisement
ਹਾਲੇ ਤਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸੁਮਿਤ ਤੇ ਤਸਮਿਲ ਵਜੋਂ ਹੋਈ ਹੈ। ਅੱਗ ਲੱਗਣ ਨਾਲ ਮਸ਼ੀਨਰੀ ਵੀ ਨੁਕਸਾਨੀ ਗਈ।
Advertisement
Advertisement