ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਮਰਜੈਂਸੀ ਵਾਰਡ ਅੱਗੇ ਖੜ੍ਹੀ ਐਂਬੂਲੈਂਸ ਵਿੱਚ ਲੱਗੀ ਅੱਗ

08:09 AM Apr 26, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਅਪਰੈਲ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੀ ਇੱਕ ਪ੍ਰਾਈਵੇਟ ਐਂਬੂਲੈਂਸ ’ਚ ਦੇਰ ਰਾਤ ਅਚਾਨਕ ਅੱਗ ਲੱਗ ਗਈ। ਐਂਬੂਲੈਂਸ ਦੀ ਪਿਛਲੀ ਸੀਟ ਤੋਂ ਧੂੰਆਂ ਨਿਕਲਣ ਨਾਲ ਅੱਗ ਦੀਆਂ ਲਪਟਾਂ ਉਠਣ ਲੱਗੀਆਂ ਜਿਸ ਤੋਂ ਬਾਅਦ ਹਸਪਤਾਲ ’ਚ ਭਾਜੜਾਂ ਪੈ ਗਈਆਂ। ਰੌਲਾ ਪਾਉਣ ’ਤੇ ਹਸਪਤਾਲ ਦੇ ਸਟਾਫ਼ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਪਾਰਕ ’ਚੋਂ ਮਿੱਟੀ ਅੱਗ ’ਤੇ ਪਾ ਕੇ ਅੱਗ ਬੁਝਾਈ। ਹਾਦਸੇ ਸਮੇਂ ਐਬੂਲੈਂਸ ਦੇ ਪਿਛਲੇਂ ਹਿੱਸੇ ’ਚ ਆਕਸੀਜਨ ਸਿਲੰਡਰ ਵੀ ਪਿਆ ਸੀ। ਉਸ ਨੂੰ ਐਂਬੂਲੈਸ ਤੋਂ ਤੁਰੰਤ ਬਾਹਰ ਕੱਢਿਆ ਗਿਆ। ਉਥੇ ਮੌਜੂਦ ਲੋਕਾਂ ਅਨੁਸਾਰ ਐਬੂਲੈਂਸ ਚਾਲਕ ਸੀਟ ’ਤੇ ਬੈਠ ਕੇ ਬੀੜੀ ਪੀ ਰਿਹਾ ਸੀ, ਜਦੋਂ ਕਿ ਐਬੂਲੈਂਸ ਚਾਲਕ ਵਿਸ਼ਾਲ ਦਾ ਕਹਿਣਾ ਸੀ ਕਿ ਉਸ ਨੇ ਗੱਡੀ ’ਚ ਮੱਛਰ ਭਜਾਉਣ ਲਈ ਕਛੂਆ ਛਾਪ ਜਲਾਈ ਸੀ, ਜਿਸ ਦੀ ਚਿੰਗਾਰੀ ਨਾਲ ਗੱਡੀ ’ਚ ਅੱਗ ਲੱਗ ਗਈ। ਸੂਚਨਾ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ, ਪਰ ਉਦੋਂ ਤੱਕ ਐਬੂਲੈਂਸ ਚਾਲਕ ਗੱਡੀ ਸਣੇ ਮੌਕੇ ਤੋਂ ਜਾ ਚੁੱਕਾ ਸੀ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਪ੍ਰਾਈਵੇਟ ਐਬੂਲੈਂਸ ਚਾਲਕਾਂ ਨੂੰ ਐਮਰਜੈਂਸੀ ਦੇ ਬਾਹਰ ਗੱਡੀ ਖੜ੍ਹੀ ਕਰਨ ਦੀ ਆਗਿਆ ਨਹੀਂ ਸੀ, ਪਰ ਇਸ ਦੇ ਬਾਵਜੂਦ ਪ੍ਰਾਈਵੇਟ ਐਬੂਲੈਂਸਾਂ ਪਿਛਲੇਂ ਲੰਮੇ ਸਮੇਂ ਤੋਂ ਐਮਰਜੈਂਸੀ ਦੇ ਬਾਹਰ ਹੀ ਖੜ੍ਹੀਆਂ ਹੋ ਰਹੀਆਂ ਹਨ।
ਦੂਜੇ ਪਾਸੇ ਹਸਪਤਾਲ ’ਚ ਕੋਈ ਫਾਇਰ ਮੁਲਾਜ਼ਮ ਵੀ ਮੌਜੂਦ ਨਹੀਂ ਸੀ, ਜਦੋਂ ਕਿ ਕੁਝ ਦਿਨ ਪਹਿਲਾਂ ਆਕਸੀਜਨ ਪਲਾਂਟ ’ਚ ਅੱਗ ਲੱਗਣ ਤੋਂ ਬਾਅਦ ਸਰਕਾਰ ਦੀ ਫਾਇਰ ਸੇਫ਼ਟੀ ਟੀਮ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਸੀ 24 ਘੰਟੇ ਮੁਲਾਜ਼ਮਾਂ ਦੀ ਤਾਇਨਾਤੀ ਕਰਨ ਦੇ ਹੁਕਮ ਦਿੱਤੇ ਸਨ।

Advertisement

Advertisement
Advertisement