ਫਗਵਾੜਾ ਵਿੱਚ ਕਈ ਥਾਈਂ ਅੱਗ ਲੱਗੀ
08:55 AM Nov 14, 2023 IST
Advertisement
ਪੱਤਰ ਪ੍ਰੇਰਕ
ਫਗਵਾੜਾ, 13 ਨਵੰਬਰ
ਇੱਥੋਂ ਦੇ ਮੁਹੱਲਾ ਸੂਦਾਂ ਵਿੱਚ ਇੱਕ ਵਕੀਲ ਦੇ ਘਰ ’ਚ ਅਚਾਨਕ ਅੱਗ ਲੱਗਣ ਕਾਰਨ ਘਰ ਦਾ ਕਾਫ਼ੀ ਸਾਮਾਨ ਸੜ ਗਿਆ। ਘਟਨਾ ਵਿੱਚ ਵਕੀਲ ਅਨਿਲ ਪੁਰੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ। ਮੌਕੇ ’ਤੇ ਫ਼ਾਇਰ ਬ੍ਰਿਗੇਡ ਨੇ ਪੁੱਜ ਕੇ ਕਾਬੂ ਪਾਇਆ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾ ਬਾਰੇ ਪਤਾ ਨਹੀਂ ਲੱਗ ਸਕਿਆ। ਇਸੇ ਤਰ੍ਹਾਂ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਸਥਿਤ ਬੱਤਰਾ ਫ਼ੈਕਟਰੀ ’ਚ ਅਚਾਨਕ ਅੱਗ ਲੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਰਾਵਲਪਿੰਡੀ ’ਚ ਪਟਾਕਿਆਂ ਨਾਲ ਇੱਕ 9 ਸਾਲ ਦਾ ਸ਼ੁਭਮ ਵੀ ਜ਼ਖਮੀ ਹੋ ਗਿਆ ਤੇ ਚਾਹਲ ਨਗਰ ’ਚ ਇੱਕ 18 ਸਾਲਾ ਲੜਕੀ ਪ੍ਰਾਂਸ਼ੂ ਜ਼ਖਮੀ ਹੋ ਗਿਆ।
Advertisement
Advertisement