For the best experience, open
https://m.punjabitribuneonline.com
on your mobile browser.
Advertisement

ਪੰਚਕੂਲਾ ਵਿੱਚ ਤਿੰਨ ਥਾਵਾਂ ’ਤੇ ਅੱਗ ਲੱਗੀ

06:43 AM Jun 03, 2024 IST
ਪੰਚਕੂਲਾ ਵਿੱਚ ਤਿੰਨ ਥਾਵਾਂ ’ਤੇ ਅੱਗ ਲੱਗੀ
ਬਰਵਾਲਾ ਬਲਾਕ ਦੇ ਪਿੰਡ ਮੌਲੀ ਵਿੱਚ ਲੱਗੀ ਹੋਈ ਅੱਗ।
Advertisement

ਪੀਪੀ ਵਰਮਾ
ਪੰਚਕੂਲਾ, 2 ਜੂਨ
ਪੰਚਕੂਲਾ ਖੜਗ ਮੰਗੋਲੀ ਇਲਾਕੇ ਵਿੱਚ ਝੁੱਗੀਆਂ ਨੂੰ ਅੱਗ ਲੱਗ ਗਈ ਤੇ ਇਸ ਦੇ ਨਾਲ ਹੀ ਗੈਸ ਦਾ ਸਿਲੰਡਰ ਵੀ ਫਟ ਗਿਆ। ਇਸ ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਦੇ ਅਮਲੇ ਨੇ ਆ ਕੇ ਅੱਗ ਬੁਝਾਈ।
ਇਸੇ ਤਰ੍ਹਾਂ ਅੱਗ ਦੀ ਦੂਜੀ ਘਟਨਾ ਪੰਚਕੂਲਾ ਦੇ ਬਰਵਾਲਾ ਬਲਾਕ ਦੇ ਪਿੰਡ ਮੌਲੀ ਦੀ ਫੈਕਟਰੀ ਵਿੱਚ ਵਾਪਰੀ। ਇਸ ਫੈਕਟਰੀ ਵਿੱਚ ਪਲਾਸਟਿਕ ਬੈਗ, ਪੇਪਰ ਬੈਗ ਅਤੇ ਪੈਕਿੰਗ ਲਈ ਕਈ ਤਰ੍ਹਾਂ ਦੇ ਡੱਬੇ ਤਿਆਰ ਕੀਤੇ ਜਾਂਦੇ ਸਨ। ਫਾਇਰ ਅਮਲੇ ਨੇ ਇਸ ਫੈਕਟਰੀ ਵਿੱਚ ਅੱਗ ਵਿੱਚ ਘਿਰੇ ਹੋਏ ਸੱਤ ਮਜ਼ਦੂਰਾਂ ਦੀ ਜਾਨ ਬਚਾਈ। ਫੈਕਟਰੀ ਵਿੱਚ ਸਾਮਾਨ ਦਾ ਭਰਿਆ ਹੋਇਆ ਟਰੱਕ ਵੀ ਇਸ ਅੱਗ ਕਾਰਨ ਸੜ ਗਿਆ। ਜ਼ਿਲ੍ਹਾ ਫਾਇਰ ਅਫ਼ਸਰ ਤਰਸੇਮ ਸਿੰਘ ਨੇ ਦੱਸਿਆ ਕਿ ਫੈਕਟਰੀ ਮਾਲਕ ਕੋਲ ਫਾਇਰ ਐਨਓਸੀ ਨਹੀਂ ਸੀ। ਇਸ ਤੋਂ ਇਲਾਵਾ ਇੰਦਰਾ ਕਲੋਨੀ ਵਿੱਚ ਵੀ ਅੱਗ ਲੱਗਣ ਦੀ ਘਟਨਾ ਵਾਪਰੀ। ਇੱਥੇ ਵੀ ਦੋ ਘਰਾਂ ਨੂੰ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਇਸ ਨੂੰ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੁਝਾਇਆ। ਮੌਕੇ ’ਤੇ ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰਮੋਹਨ ਪਹੁੰਚ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਅੱਗ ਇੰਨੀ ਭਿਆਨਕ ਸੀ ਕਿ ਆਸਪਾਸ ਦੇ ਘਰਾਂ ਦੇ ਬਾਸ਼ਿੰਦੇ ਵੀ ਸਹਿਮ ਗਏ ਸਨ।

Advertisement

Advertisement
Author Image

Advertisement
Advertisement
×