ਅੱਗ ਹਾਦਸਾ: ਹੁੱਡਾ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ
07:44 AM Jun 06, 2024 IST
Advertisement
ਪੱਤਰ ਪ੍ਰੇਰਕ
ਜੀਂਦ, 5 ਜੂਨ
ਇੱਥੇ ਲਕੜੀ ਦੇ ਗੋਦਾਮਾਂ ਵਿੱਚ ਅੱਗ ਲੱਗਣ ਦੀ ਵੱਡੀ ਘਟਨਾ ਵਾਪਰ ਗਈ ਸੀ ਜਿਸ ਦਾ ਅੱਜ ਹਰਿਆਣਾ ਦੇ ਸਾਬਕਾ ਮੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਜਾਇਜ਼ਾ ਲਿਆ। ਉਨ੍ਹਾਂ ਨੇ ਉੱਥੇ ਮਹੇਸ਼ ਬਾਂਸਲ ਪਲਾਈਵੁੱਡ ਗੋਦਾਮ ਦੇ ਮਾਲਕ, ਸੁਮਿਤ ਸਿੰਗਲਾ, ਜੀਡੀ ਟਿੰਬਰ ਸਟੋਰ, ਸਚਿਨ ਜਾਂਗੜਾ ਅਤੇ ਆਰੀਆ ਸਟੀਲ ਦੇ ਮਾਲਕਾਂ ਤੋਂ ਘਟਨਾ ਦੀ ਜਾਣਕਾਰੀ ਲਈ। ਹੁੱਡਾ ਨੇ ਡੀਸੀ ਜੀਂਦ, ਮੁੱਖ ਸਕੱਤਰ ਹਰਿਆਣਾ ਸਰਕਾਰ ਨਾਲ ਗੱਲ ਕਰਦੇ ਹੋਏ ਟਿੰਬਰ ਦੇ ਵਪਾਰੀਆਂ ਨੂੰ ਇਸ ਘਟਨਾ ਦੇ ਸਬੰਧ ਵਿੱਚ ਵੱਧ ਤੋਂ ਵੱਧ ਆਰਥਿਕ ਸਹਿਯੋਗ ਕਰਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਗੱਲ ਕੀਤੀ। ਵਪਾਰੀਆਂ ਨੇ ਢੁੱਕਵਾਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ। ਹੁੱਡਾ ਨੇ ਵਪਾਰੀਆਂ ਦੀ ਮਸਲਿਆਂ ਨੂੰ ਗਹੁ ਨਾਲ ਸੁਣਿਆ ਅਤੇ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਵਾਉਣ ਦਾ ਭਰੋਸਾ ਦਿੱਤੀ।
Advertisement
Advertisement
Advertisement